ਈਟਾਨਗਰ- ਭਾਰਤੀ ਫੌਜ ਦੇ ਜਵਾਨਾਂ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਸ਼ਿ-ਯੋਮੀ ਜ਼ਿਲੇ ’ਚ ਸਮੁੰਦਰੀ ਤਲ ਤੋਂ ਲੱਗਭਗ 9000 ਫੁੱਟ ਦੀ ਉਚਾਈ ’ਤੇ ਸਥਿਤ ਪਸਾਂਗ ਸੋਨਮ ਝੀਲ ਦੇ ਤੱਟ ’ਤੇ ਯੋਗਾ ਸੈਸ਼ਨ ’ਚ ਭਾਗ ਲਿਆ। ਇਹ ਆਯੋਜਨ ਅੰਤਰਰਾਸ਼ਟਰੀ ਯੋਗਾ ਦਿਵਸ 2026 ਤੋਂ ਪਹਿਲਾਂ ਚੱਲ ਰਹੇ ਪੂਰੇ ਮਹੀਨੇ ਦੇ ਪ੍ਰੋਗਰਾਮਾਂ ਤਹਿਤ ਕੀਤਾ ਗਿਆ। ਇਕ ਬਿਆਨ ਅਨੁਸਾਰ, ਮੂਹਰਲੇ ਸਰਹੱਦੀ ਖੇਤਰਾਂ ’ਚ ਤਾਇਨਾਤ ਫੌਜੀਆਂ ਨੇ ਉਤਸ਼ਾਹਪੂਰਵਕ ਯੋਗਾਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕੀਤਾ।
ਇਸ ਮੌਕੇ ਫੌਜੀਆਂ ਲਈ ਯੋਗਾ ਦੀ ਮਹੱਤਤਾ ਨੂੰ ਉਭਾਰਦਿਆਂ ਦੱਸਿਆ ਗਿਆ ਕਿ ਇਸ ਨਾਲ ਸਰੀਰਕ ਤੰਦਰੁਸਤੀ, ਮਾਨਸਿਕ ਮਜ਼ਬੂਤੀ ਅਤੇ ਸਮੁੱਚੀ ਸਿਹਤ ਨੂੰ ਉਤਸ਼ਾਹ ਮਿਲਦਾ ਹੈ। ਔਖੇ ਭੂਗੋਲਿਕ ਹਾਲਾਤ ਅਤੇ ਸਰਹੱਦੀ ਖੇਤਰਾਂ ’ਚ ਤਾਇਨਾਤ ਜਵਾਨਾਂ ਲਈ ਯੋਗਾ ਲਚਕੀਲੇਪਨ, ਇਕਾਗਰਤਾ ਅਤੇ ਤਣਾਅ ਪ੍ਰਬੰਧਨ ’ਚ ਵੀ ਸਹਾਇਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
IPL ਫਾਈਨਲ ਦੀ ਹਾਰ ਮਗਰੋਂ GT ਨਾਲ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ
NEXT STORY