ਸੁਲਤਾਨਪੁਰ ਲੋਧੀ (ਧੀਰ, ਧੰਜੂ) : ਵਾਹਿਗੁਰੂ ’ਤੇ ਅਟੁੱਟ ਵਿਸ਼ਵਾਸ, ਮਨ ਵਿਚ ਗੁਰੂ ਮਹਾਰਾਜ ਦੀ ਕਿਰਪਾ ਦੀ ਆਸ ਅਤੇ ਜ਼ੁਬਾਨ ’ਤੇ ਲਗਾਤਾਰ ਨਾਮ ਸਿਮਰਨ। ਕਰੀਬ 80 ਫੁੱਟ ਦੀ ਉਚਾਈ ’ਤੇ ਜ਼ਿੰਦਗੀ ਅਤੇ ਮੌਤ ਵਿਚਾਲੇ ਲੰਘੇ ਚਾਰ ਤੋਂ ਪੰਜ ਘੰਟੇ, ਹੇਠਾਂ ਖੜ੍ਹੀ ਸੰਗਤ ਦੀ ਬੇਚੈਨੀ ਅਤੇ ਹਰ ਪਲ ਸੁਰੱਖਿਅਤ ਵਾਪਸੀ ਦੀ ਅਰਦਾਸ-ਇਹ ਪੂਰਾ ਮਾਹੌਲ ਪਿੰਡ ਤਲਵੰਡੀ ਚੌਧਰੀਆਂ, ਹਲਕਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਖੂਹ ਸਾਹਿਬ ਵਿਖੇ ਉਸ ਸਮੇਂ ਬਣ ਗਿਆ, ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਲਈ ਉੱਪਰ ਚੜ੍ਹੇ ਸੇਵਾਦਾਰ ਬਲਵੰਤ ਸਿੰਘ ਅਚਾਨਕ ਉੱਚਾਈ ’ਤੇ ਹੀ ਫਸ ਗਏ।
ਇਹ ਵੀ ਪੜ੍ਹੋ : ਵਾਲਮਾਰਟ ਸਟੋਰ 'ਤੇ ਹੰਗਾਮਾ, ਗਾਹਕਾਂ ਨੇ ਗਲਤ ਬਿੱਲ ਬਣਾਉਣ ਅਤੇ ਬਦਸਲੂਕੀ ਦੇ ਲਗਾਏ ਦੋਸ਼
ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਲਈ ਆਪਣੇ ਦਮ ’ਤੇ ਹੇਠਾਂ ਉਤਰਨਾ ਸੰਭਵ ਨਹੀਂ ਰਿਹਾ। ਦੇਖਦੇ ਹੀ ਦੇਖਦੇ ਗੁਰਦੁਆਰਾ ਸਾਹਿਬ ਦੇ ਪਰਿਸਰ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਅਤੇ ਸੰਗਤ ਉਨ੍ਹਾਂ ਦੀ ਸਲਾਮਤੀ ਲਈ ਅਰਦਾਸ ਕਰਨ ਲੱਗੀ। ਆਖ਼ਿਰਕਾਰ ਫਾਇਰ ਬ੍ਰਿਗੇਡ ਦੀ ਟੀਮ ਅਤੇ ਪ੍ਰਸ਼ਾਸਨ ਦੇ ਲਗਾਤਾਰ ਯਤਨਾਂ ਨਾਲ ਬਲਵੰਤ ਸਿੰਘ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਉਨ੍ਹਾਂ ਦੇ ਜ਼ਮੀਨ ’ਤੇ ਕਦਮ ਰੱਖਦੇ ਹੀ ਸੰਗਤ ਨੇ ਸੁੱਖ ਦਾ ਸਾਹ ਲਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਖੂਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ ਸੇਵਾਦਾਰ ਬਲਵੰਤ ਸਿੰਘ ਉੱਚਾਈ ’ਤੇ ਚੜ੍ਹੇ ਹੋਏ ਸਨ। ਇਸੇ ਦੌਰਾਨ ਕੁੰਡੀ ਅਟਕ ਜਾਣ ਕਾਰਨ ਉਹ ਉੱਪਰ ਹੀ ਫਸ ਗਏ ਅਤੇ ਉਨ੍ਹਾਂ ਲਈ ਹੇਠਾਂ ਉਤਰਨਾ ਮੁਸ਼ਕਲ ਹੋ ਗਿਆ। ਉਚਾਈ ਵਧੇਰੇ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਗਈ।
ਇਹ ਵੀ ਪੜ੍ਹੋ : 'ਦੇਸ਼ ਦੇ ਦੁਸ਼ਮਣਾਂ ਨਾਲ ਮਿਲ ਕੇ ਲੜਨਾ ਹੋਵੇਗਾ', ਦਿੱਲੀ 'ਚ ਦੁਸਹਿਰਾ ਸਮਾਗਮ 'ਚ ਬੋਲੇ PM ਮੋਦੀ
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਬਲਵੰਤ ਸਿੰਘ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਫਾਇਰ ਬ੍ਰਿਗੇਡ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਗਏ। ਬਚਾਅ ਕਾਰਜ ਦੌਰਾਨ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਲਿਆਂਦਾ ਜਾਵੇ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਸੇਵਾਦਾਰ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਦਾ ਪੰਜਾਬ ਦੌਰਾ ਨਸ਼ਾ ਮਾਫ਼ੀਆ ’ਤੇ ਹਮਲਾ : ਚੁੱਘ
NEXT STORY