ਜੰਮੂ— ਜੰਮੂ-ਕਸ਼ਮੀਰ 'ਚ ਬਾਰਡਰ 'ਤੇ ਇਕ ਵਾਰ ਫਿਰ ਤੋਂ ਪਾਕਿਸਤਾਨ ਨੇ ਨਾਪਾਕ ਹਰਕਤ ਕੀਤੀ ਹੈ। ਪਾਕਿਸਤਾਨ ਨੇ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਉੱਥੇ ਹੀ ਭਾਰੀ ਗੋਲੀਬਾਰੀ ਭਾਰਤੀ ਫੌਜ ਵੀ ਮੂੰਹ ਤੋੜ ਜਵਾਬ ਦੇ ਰਹੀ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਮੇਂਢਰ ਸੈਕਟਰ 'ਚ ਪਾਕਿਸਤਾਨੀ ਫੌਜ ਨੇ ਫਾਇਰਿੰਗ ਕੀਤੀ ਹੈ। ਇਸ ਤੋਂ ਇਲਾਵਾ ਸ਼ਾਹਪੁਰ ਅਤੇ ਕੇਰਨੀ ਸੈਕਟਰਾਂ 'ਚ ਅੱਜ ਯਾਨੀ ਸ਼ਨੀਵਾਰ ਨੂੰ 9.45 ਵਜੇ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕੌਮਾਂਤਰੀ ਸਰਹੱਦ (ਆਈ.ਬੀ.) 'ਤੇ ਹੀਰਾਨਗਰ ਸੈਕਟਰ 'ਚ ਵੀਰਵਾਰ ਰਾਤ 12 ਵਜੇ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਸਰਹੱਦੀ ਮਨਿਆਰੀ ਪਿੰਡ ਨੇੜੇ ਡਿੱਗੇ ਮੋਰਟਾਰ ਦੇ ਗੋਲਿਆਂ ਦੇ ਧਮਾਕਿਆਂ ਨਾਲ ਇਲਾਕਾ ਗੂੰਜ ਉੱਠਿਆ, ਜਿਸ ਨਾਲ ਲੋਕਾਂ ਦੀ ਨੀਂਦ ਉੱਡ ਗਈ। ਇਸ ਨਾਲ ਪਿੰਡ ਵਾਸੀਆਂ ਨੇ ਪੂਰੀ ਰਾਤ ਡਰ 'ਚ ਬਿਤਾਈ। ਚੌਕਸੀ ਦੇ ਤੌਰ 'ਤੇ 5 ਸਰਕਾਰੀ ਸਕੂਲ ਸ਼ੁੱਕਰਵਾਰ ਨੂੰ ਬੰਦ ਰਹੇ। ਸ਼ੁੱਕਰਵਾਰ ਨੂੰ ਹਾਲਾਤ ਆਮ ਬਣੇ ਰਹੇ। ਦੋਹਾਂ ਪਾਸਿਓਂ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਜਾਂ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਫਿਲਹਾਲ ਸਰਹੱਦ ਨੇੜੇ ਚੱਲ ਰਹੇ ਬੰਨ੍ਹ ਬਣਾਉਣ ਦੇ ਕੰਮ ਨੂੰ ਬੀ.ਐੱਸ.ਐੱਫ. ਵਲੋਂ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲ ਚੌਕਸੀ ਦੇ ਤੌਰ 'ਤੇ ਬੰਦ ਕਰਵਾਏ ਗਏ 5 ਸਰਕਾਰੀ ਸਕੂਲਾਂ-ਸਰਕਾਰੀ ਹਾਈ ਸਕੂਲ ਕਡਿਆਲਾ, ਸਰਕਾਰ ਮਿਡਲ ਸਕੂਲ ਪਾਨਸਰ, ਮਨਿਆਰੀ, ਰਠੁਆ ਅਤੇ ਪ੍ਰਾਇਮਰੀ ਸਕੂਲ ਗੁੱਜਰ ਚੱਕ 'ਚ ਸ਼ੁੱਕਰਵਾਰ ਨੂੰ ਤਾਲੇ ਲਟਕੇ ਰਹੇ। ਪਿੰਡ ਵਾਸੀਆਂ ਨੇ ਦੱਸਿਆ ਕਿ ਗੋਲੀਬਾਰੀ ਨਾਲ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੁੰਦੀ ਹੈ ਪਰ ਜਾਨ ਬਚਾਉਣਾ ਜ਼ਰੂਰੀ ਹੈ। ਲਿਹਾਜਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਨੂੰ ਫਿਲਹਾਲ ਬੰਦ ਹੀ ਰੱਖਿਆ ਜਾਵੇ।
ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਕਾਂਗਰਸ ਅਤੇ ਇਨੈਲੋ ਨੂੰ ਮਿਲਿਆ ਵੱਡਾ ਝਟਕਾ
NEXT STORY