ਨਵੀਂ ਦਿੱਲੀ— ਭਾਰਤੀ ਸੈਨਾ ਸੀਮਾ ਪਾਰ ਤੋਂ ਹੋ ਰਹੀ ਗੋਲੀਬਾਰੀ ਦਾ ਕਰਾਰਾ ਜਵਾਹ ਦੇ ਰਹੀ ਹੈ। ਸੈਨਾ ਨੇ ਪਾਕਿਸਤਾਨ ਦੇ 7 ਕਮਾਂਡੋ ਢੇਰ ਕੀਤੇ ਹਨ। ਸੂਤਰਾਂ ਅਨੁਸਾਰ ਭਾਰਤ ਨੇ ਕੇਰਨ ਸੈਕਟਰ 'ਚ ਬੀ.ਏ.ਟੀ. ਦੇ 7 ਜਵਾਨਾਂ ਨੂੰ ਮਾਰ ਦਿੱਤਾ ਹੈ। ਪਾਕਿਸਤਾਨ ਪੁੰਛ ਸੈਕਟਰ 'ਚ ਲਗਾਤਾਰ ਤੀਜਫਾਇਰ ਦੀ ਉਲੰਘਣਾ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਸੋਪੋਰ ਜ਼ਿਲੇ 'ਚ ਸ਼ਨੀਵਾਰ ਨੂੰ ਘੇਰਾਬੰਦੀ ਅਤੇ ਤਲਾਸ਼ ਅਭਿਆਨ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਮੁਕਾਬਲੇ 'ਚ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀ ਮਾਰ ਦਿੱਤੇ ਗਏ ਅਤੇ ਇਕ ਜਵਾਨ ਜ਼ਖਮੀ ਹੋ ਗਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਰਾਸ਼ਟਰੀ ਰਾਇਫਲ, ਰਾਜ ਪੁਲਸ ਦੇ ਵਿਸ਼ੇਸ਼ ਅਭਿਆਨ ਦਲ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ ਨੇ ਅੱਜ ਤੜਕੇ ਸੋਪੋਰ ਦੇ ਇਕ ਪਿੰਡ 'ਚ ਘੇਰਾਬੰਦੀ ਅਤੇ ਤਲਾਸ਼ ਅਭਿਆਨ ਸ਼ੁਰੂ ਕੀਤਾ।
ਸੈਨਾ ਦੀ ਵੱਡੀ ਕਾਰਵਾਈ, 30 ਕਿਮੀ ਤੱਕ ਨਸ਼ਟ ਕੀਤੇ ਅੱਤਵਾਦੀ ਟਿਕਾਣੇ : ਸੂਤਰ
NEXT STORY