ਨਵੀਂ ਦਿੱਲੀ - ਭਾਰਤ ਦੀ ਫੈਸ਼ਨ ਡਿਜ਼ਾਈਨਰ ਪ੍ਰਿਯੰਕਾ ਮਲਿਕ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਉਸ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਵਾਸ਼ਿੰਗਟਨ ’ਚ 20 ਜਨਵਰੀ ਨੂੰ ਹੋਣ ਵਾਲੇ ਸਮਾਰੋਹ ਲਈ ਪ੍ਰਿਯੰਕਾ ਨੂੰ ਮਿਲਿਆ ਇਹ ਸੱਦਾ ਵੱਖ-ਵੱਖ ਖੇਤਰਾਂ ਦੀਆਂ ਪ੍ਰਭਾਵਸ਼ਾਲੀ ਅਤੇ ਉੱਘੀਆਂ ਸ਼ਖਸੀਅਤਾਂ ਦੀ ਸੂਚੀ ਵਿਚ ਸ਼ਾਮਲ ਕਰਦਾ ਹੈ।
ਪ੍ਰਿਯੰਕਾ ਮਲਿਕ ਨੇ ਕਿਹਾ ਕਿ ਮੈਂ ਟਰੰਪ ਨੂੰ ਇਸ ਮੌਕੇ ਲਈ ਆਪਣੀ ਇਕ ਰਚਨਾ ਭੇਜੀ ਹੈ। ਇਹ ਇਕ ਬ੍ਰਾਚ ਹੈ, ਜਿਸ ’ਚ ਪੀਲੇ ਅਤੇ ਚਿੱਟੇ ਰੰਗ ਦੇ 2 ਨਗੀਨੇ ਲਾਏ ਗਏ ਹਨ। ਪ੍ਰਿਯੰਕਾ ਮਲਿਕ ਨੂੰ ਉਸ ਦੇ ਨਵੀਨਤਾਕਾਰੀ ਕੰਮਾਂ ਲਈ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ।
ਪੰਜਾਬ ਦੇ ਵਪਾਰੀ ਨਾਲ ਹੋ ਗਈ 4.35 ਕਰੋੜ ਦੀ ਠੱਗੀ, ਤਰੀਕਾ ਅਜਿਹਾ ਕਿ ਨਹੀਂ ਹੋਵੇਗਾ ਯਕੀਨ
NEXT STORY