ਨਵੀਂ ਦਿੱਲੀ (ਏਜੰਸੀ)- ਭਾਰਤੀ ਜਲ ਸੈਨਾ ਨੇ ਲੰਬੀ ਦੂਰੀ ਦੀ ਸਮੁੰਦਰੀ ਨਿਗਰਾਨੀ ਮੁਹਿੰਮਾਂ ਦੇ 50 ਸਾਲ ਬੁੱਧਵਾਰ ਨੂੰ ਪੂਰੇ ਕਰ ਲਏ। ਜਲ ਸੈਨਾ ਨੇ ਕਿਹਾ ਕਿ ਇਹ ਮੌਕਾ ਭਾਰਤੀ ਜਲ ਸੈਨਾ ਹਵਾਈ ਸਕੁਐਡਰਨ INAS 312 'ਅਲਬਾਟ੍ਰਾਸ' ਦੀ ਸਥਾਪਨਾ ਦੀ 50 ਸਾਲ ਪੂਰੇ ਹੋਣ ਦਾ ਵੀ ਪ੍ਰਤੀਕ ਹੈ। ਜਲ ਸੈਨਾ ਨੇ 18 ਨਵੰਬਰ 1976 ਨੂੰ ਗੋਆ ਦੇ INS ਹੰਸਾ ਵਿਖੇ INAS 312 ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਭਾਰਤੀ ਹਵਾਈ ਸੈਨਾ ਦੇ 5 ਲਾਕਹੀਡ ਸੁਪਰ ਕੰਸਟਲੇਸ਼ਨ ਜਹਾਜ਼ ਜਲ ਸੈਨਾ ਨੂੰ ਸੌਂਪੇ ਗਏ ਸਨ।
ਸਾਲ 1971 ਦੀ ਜੰਗ ਤੋਂ ਬਾਅਦ ਸਮੁੰਦਰੀ ਨਿਗਰਾਨੀ ਲਈ ਅਜਿਹੇ ਜਹਾਜ਼ਾਂ ਦੀ ਜ਼ਰੂਰਤ ਮਹਿਸੂਸ ਹੋਈ ਜੋ ਜਹਾਜ਼ਾਂ ਅਤੇ ਹੈਲੀਕਾਪਟਰਾਂ ਨਾਲ ਮਿਲ ਕੇ ਕੰਮ ਕਰ ਸਕਣ। 1977 'ਚ ਇਲਯੂਸ਼ਿਨ IL-38 ਜਹਾਜ਼ਾਂ ਨੂੰ ਸ਼ਾਮਲ ਕਰਨ ਨਾਲ ਜਲ ਸੈਨਾ ਦੀ ਸਮੁੰਦਰੀ ਨਿਗਰਾਨੀ ਅਤੇ ਪਣਡੁੱਬੀ ਵਿਰੋਧੀ ਸਮਰੱਥਾਵਾਂ ਨੂੰ ਮਜ਼ਬੂਤੀ ਮਿਲੀ। ਸਾਲ 1988 'ਚ ਆਈਐੱਨਏਐੱਸ 312 'ਚ ਟੂਪੋਲੇਵ Tu-142M ਜਹਾਜ਼ ਸ਼ਾਮਲ ਕੀਤੇ ਗਏ, ਜਿਸ ਨਾਲ ਹਿੰਦ ਮਹਾਸਾਗਰ ਖੇਤਰ 'ਚ ਜਲ ਸੈਨਾ ਦੀ ਨਿਗਰਾਨੀ ਦਾ ਦਾਇਰ ਵਧਿਆ। ਉੱਥੇ ਹੀ, 2013 'ਚ ਆਈਐੱਨਐੱਸ ਰਾਜਾਲੀ, ਅਰਕੋਨਮ 'ਚ ਬੋਇੰਗ ਪੀ-8ਆਈ ਜਹਾਜ਼ਾਂ ਨੂੰ ਸ਼ਾਮਲ ਕਰਨਾ ਇਸ ਸਮਰੱਥਾ ਦੇ ਵਿਕਾਸ 'ਚ ਇਕ ਹੋਰ ਮਹੱਤਵਪੂਰਨ ਕਦਮ ਰਿਹਾ।
ਪਿਛਲੇ ਪੰਜ ਦਹਾਕਿਆਂ 'ਚ, ਜਲ ਸੈਨਾ ਦੇ ਇਨ੍ਹਾਂ ਜਾਸੂਸੀ ਜਹਾਜ਼ਾਂ ਨੇ ਆਪ੍ਰੇਸ਼ਨ ਕੈਕਟਸ, ਵਿਜੇ, ਪਰਾਕ੍ਰਮ ਅਤੇ ਸਿੰਦੂਰ ਦੇ ਨਾਲ-ਨਾਲ ਸਮੁੰਦਰੀ ਡਾਕੂ ਵਿਰੋਧੀ ਕਾਰਜਾਂ ਅਤੇ ਖੋਜ ਅਤੇ ਬਚਾਅ ਮੁਹਿੰਮਾਂ 'ਚ ਵੀ ਸਹਿਯੋਗ ਦਿੱਤਾ ਹੈ। ਫਿਲਹਾਲ INAS 312 ਦੇ P-8I ਜਹਾਜ਼, INS ਰਾਜਾਲੀ, ਅਰਕੋਨਮ ਅਤੇ INAS 316, INS ਹੰਸਾ, ਗੋਆ ਦੇ P-8I ਜਹਾਜ਼, ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਦੇ ਉਦੇਸ਼ ਨਾਲ ਹਿੰਦ ਮਹਾਸਾਗਰ ਅਤੇ ਉਸ ਤੋਂ ਅੱਗੇ ਸਮੁੰਦਰੀ ਨਿਗਰਾਨੀ ਕਰ ਰਹੇ ਹਨ। ਜਲ ਸੈਨਾ ਨੇ ਇਸ ਗੋਲਡਨ ਜੁਬਲੀ ਦੇ ਮੌਕੇ ਜਲ ਸੈਨਾ ਦੇ ਪਾਇਲਟਾਂ, ਮਿਸ਼ਨ ਚਾਲਕ ਦਲ, ਰੱਖ-ਰਖਾਅ ਕਰਮਚਾਰੀਆਂ ਅਤੇ ਸਹਾਇਤਾ ਸਟਾਫ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਪੰਜ ਦਹਾਕਿਆਂ ਤੋਂ ਇਸ ਸਮਰੱਥਾ ਨੂੰ ਵਿਕਸਤ ਕਰਨ ਅਤੇ ਬਣਾਈ ਰੱਖਣ 'ਚ ਭੂਮਿਕਾ ਨਿਭਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ
NEXT STORY