ਕੋਲਕਾਤਾ, (ਯੂ. ਐੱਨ. ਆਈ.)- ਜੰਗੀ ਜਹਾਜ਼ ਨਿਰਮਾਤਾ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀ. ਆਰ. ਐੱਸ. ਈ.) ਲਿਮਟਿਡ ਨੇ ਦੇਸ਼ ’ਚ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਅਤੇ ਭਾਰਤੀ ਸਮੁੰਦਰੀ ਫੌਜ ਨੂੰ ਮਜ਼ਬੂਤ ਕਰਨ ਲਈ ਐਂਟੀ-ਸਬਮੈਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ ਦੀ ਲੜੀ ’ਚ ਅੱਠਵਾਂ ਅਤੇ ਆਖਰੀ ਜਹਾਜ਼ ‘ਅਜੇ’ ਸੋਮਵਾਰ ਰਾਸ਼ਟਰ ਨੂੰ ਸਮਰਪਿਤ ਕੀਤਾ।
‘ਅਜੇ’ ਨੂੰ ਭਾਰਤੀ ਸਮੁੰਦਰੀ ਫੌਜ ਦੇ ਮੁੱਖੀ ਵਾਈਸ ਐਡਮਿਰਲ ਕਿਰਨ ਦੇਸ਼ਮੁਖ ਦੀ ਪਤਨੀ ਪ੍ਰਿਆ ਦੇਸ਼ਮੁਖ ਵੱਲੋਂ ਸਮੁੰਦਰ ’ਚ ਲਾਂਚ ਕੀਤਾ ਗਿਆ। ਇਹ ਜਹਾਜ਼ ਅਤੀਤ ਨੂੰ ਵਰਤਮਾਨ ਨਾਲ ਜੋੜਦਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਆਈ. ਐੱਨ. ਐੱਸ ‘ਅਜੇ’ ਨੇ ਘਰੇਲੂ ਰੱਖਿਆ ਜਹਾਜ਼ ਨਿਰਮਾਣ ਲਈ ਰਾਹ ਪੱਧਰਾ ਕੀਤਾ ਜੋ 1961 ’ਚ ਜੀ. ਆਰ. ਐੱਸ. ਈ. ਵੱਲੋਂ ਬਣਾਇਆ ਗਿਆ ਭਾਰਤ ਦਾ ਪਹਿਲਾ ਸਵਦੇਸ਼ੀ ਜੰਗੀ ਜਹਾਜ਼ ਸੀ।
ਜੀ. ਆਰ. ਐੱਸ. ਈ. ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਆਈ.ਐੱਨ. (ਸੇਵਾਮੁਕਤ) ਕਮੋਡੋਰ ਪੀ. ਆਰ. ਹਰੀ ਨੇ ਕਿਹਾ ਕਿ ਅੱਜ ਦਾ ਅਜੇ ਜੀ. ਆਰ. ਐੱਸ. ਈ. ਦੀ ਜਹਾਜ਼ ਨਿਰਮਾਣ ਪ੍ਰਕਿਰਿਆ ਦੀ ਮਾਣਮੱਤੀ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ।
ਭਾਰਤ ਦਾ ਸਮੁੰਦਰੀ ਬ੍ਰਹਮਾਸਤਰ ਲਾਂਚ! INS 'ਅਜੈ' ਦੀ ਦਹਾੜ ਨਾਲ ਕੰਬਿਆ ਹਿੰਦ ਮਹਾਸਾਗਰ, ਚੀਨ-ਪਾਕਿ ਦੀ ਵਧੀ ਚਿੰਤਾ
NEXT STORY