ਕੋਲਕਾਤਾ (ਭਾਸ਼ਾ): ਅੱਜ ਤੜਕਸਾਰ ਪੱਛਮੀ ਬੰਗਾਲ ਵਿਚ ਹਾਵੜਾ ਦੇ ਨੇੜੇ ਸਿਕੰਦਰਾਬਾਦ-ਸ਼ਾਲੀਮਾਰ ਸੁਪਰਫਾਸ ਐਕਸਪ੍ਰੈੱਸ ਦੇ 3 ਡੱਬੇ ਲੀਹੋਂ ਲੱਥ ਗਏ। ਦੱਖਣ-ਪੂਰਬੀ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ 5.30 ਵਜੇ ਦੇ ਕਰੀਬ ਕੋਲਕਾਤਾ ਤੋਂ ਤਕਰੀਬਨ 40 ਕਿੱਲੋਮੀਟਰ ਦੂਰ ਨਾਲਪੁਰ ਵਿਚ ਹਫ਼ਤਾਵਾਰੀ ਵਿਸ਼ੇਸ਼ ਟ੍ਰੇਨ ਦੇ ਡੱਬੇ ਪੱਟੜੀ ਤੋਂ ਉਤਰ ਗਏ। ਇਸ ਘਟਨਾ ਵਿਚ ਕਿਸੇ ਦੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੱਟੜੀ ਤੋਂ ਉਤਰੇ ਡੱਬਿਆਂ ਵਿਚ ਇਕ ਪਾਰਸਲ ਵੈਨ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!
ਅਧਿਕਾਰੀਆਂ ਨੇ ਦੱਸਿਆ ਕਿ 22850 ਸਿਕੰਦਰਾਬਾਦ-ਸ਼ਾਲੀਮਾਰ ਹਫ਼ਤਾਵਾਰੀ ਐਕਸਪ੍ਰੈੱਸ ਖੜਗਪੁਰਰ ਡਵੀਜ਼ਨ ਦੇ ਨਾਲਪੁਰ ਸਟੇਸ਼ਨ ਤੋਂ ਗੁਜ਼ਰ ਰਹੀ ਸੀ। ਇਸੇ ਦੌਰਾਨ 3 ਡੱਬੇ ਪੱਟੜੀ ਤੋਂ ਉਤਰ ਗਏ। ਰੇਲਵੇ ਨੇ ਦੱਸਿਆ ਕਿ ਸੰਤਰਾਗਾਛੀ ਅਤੇ ਖੜਗਪੁਰ ਤੋਂ ਹਾਦਸਾ ਰਾਹਤ ਟ੍ਰੇਨ ਅਤੇ ਮੈਡੀਕਲ ਰਾਹਹਤ ਟ੍ਰੇਨ ਤੁਰੰਤ ਸਹਾਇਤਾ ਲਈ ਰਵਾਨਾ ਕਰ ਦਿੱਤੀ ਗਈ ਹੈ। ਯਾਤਰੀਆਂ ਨੂੰ ਕੋਲਕਾਤਾ ਲਿਆਉਣ ਲਈ ਕਈ ਬੱਸਾਂ ਵੀ ਭੇਜੀਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ
NEXT STORY