ਨਵੀਂ ਦਿੱਲੀ-ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਬੰਦੀ ਰਾਹੀਂ ਕਰੰਸੀ ਦੀ ਵਰਤੋਂ ਨੂੰ ਘੱਟ ਕਰਨਾ ਚਾਹੁੰਦੇ ਸਨ ਪਰ ਉਹੋ ਜਿਹਾ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੈ। ਇਸ ਗੱਲ ਦਾ ਖੁਲਾਸਾ ਆਰ. ਬੀ. ਆਈ. ਦੀ ਰਿਪੋਰਟ 'ਚ ਹੋਇਆ ਹੈ। ਰਿਪੋਰਟ ਅਨੁਸਾਰ ਸਾਲ 2017-18 ਦੀ ਦੂਜੀ ਤਿਮਾਹੀ ਆਉਂਦੇ-ਆਉਂਦੇ ਲੋਕ ਇਕ ਵਾਰ ਫਿਰ ਕਰੰਸੀ ਨੂੰ ਜ਼ਿਆਦਾ ਪਹਿਲ ਦੇਣ ਲੱਗੇ ਹਨ ਯਾਨੀ ਲੋਕਾਂ ਦੀ ਹੁਣ ਵੀ ਪਹਿਲੀ ਪਸੰਦ ਕਰੰਸੀ ਨੂੰ ਆਪਣੇ ਕੋਲ ਰੱਖਣਾ ਹੈ। ਰਿਪੋਰਟ ਅਨੁਸਾਰ ਕਰੰਸੀ ਹੋਲਡਿੰਗ 'ਚ ਸਾਲ 2017-18 ਦੀ ਦੂਜੀ ਤਿਮਾਹੀ 'ਚ 11.1 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਸਾਲ 2016-17 ਦੀ ਤੀਸਰੀ ਤਿਮਾਹੀ 'ਚ 21.7 ਫ਼ੀਸਦੀ ਦੀ ਨਾਂਹ-ਪੱਖੀ ਦਰ 'ਤੇ ਪਹੁੰਚ ਗਈ ਸੀ।
ਕੀ ਕਹਿੰਦੀ ਹੈ ਰਿਪੋਰਟ
ਰਿਪੋਰਟ ਅਨੁਸਾਰ ਸਾਲ 2017-18 ਦੀ ਪਹਿਲੀ ਤਿਮਾਹੀ 'ਚ ਕਰੰਸੀ ਹੋਲਡਿੰਗ ਦਾ ਰੁਝਾਨ ਆਪਣੇ ਪੁਰਾਣੇ ਪੱਧਰ ਯਾਨੀ ਨੋਟਬੰਦੀ ਤੋਂ ਪਹਿਲਾਂ ਵਾਲੇ ਪੱਧਰ 'ਤੇ ਆ ਗਿਆ। ਆਰ. ਬੀ. ਆਈ. ਦੀ ਰਿਪੋਰਟ ਅਨੁਸਾਰ ਸਾਲ 2017-18 ਦੀ ਦੂਜੀ ਤਿਮਾਹੀ 'ਚ ਜੀ. ਡੀ. ਪੀ. 'ਚ ਬੈਂਕ ਡਿਪਾਜ਼ਿਟ ਦੀ ਹਿੱਸੇਦਾਰੀ 5.9 ਫ਼ੀਸਦੀ ਦੇ ਪੱਧਰ 'ਤੇ ਪਹੁੰਚ ਗਈ। ਇਸੇ ਤਰ੍ਹਾਂ ਪੈਨਸ਼ਨ ਫੰਡ ਦੀ ਹਿੱਸੇਦਾਰੀ ਵੀ ਵਧ ਕੇ 0.6 ਫ਼ੀਸਦੀ ਅਤੇ ਮਿਊਚੁਅਲ ਫੰਡ ਦੀ ਹਿੱਸੇਦਾਰੀ 1.4 ਫ਼ੀਸਦੀ 'ਤੇ ਪਹੁੰਚ ਗਈ ਹੈ।
ਆਰਮੀ ਚੀਫ ਬਿਪਿਨ ਰਾਵਤ ਨੇ ਦੇਸ਼ ਦੀ ਸੁਰੱਖਿਆ 'ਤੇ ਦਿੱਤਾ ਵੱਡਾ ਬਿਆਨ
NEXT STORY