ਨਵੀਂ ਦਿੱਲੀ- ਭਾਰਤ ਨੇ ਓਮਾਨ ਤੱਟ ਨੇੜੇ ਭਾਰਤੀ ਮਲਾਹਾਂ ਵਾਲੇ ਚੌਥੇ ਜਹਾਜ਼ ਲਿਆਕੀ ਫ੍ਰੀਡਮ 'ਤੇ ਅਮਰੀਕੀ ਜਲ ਸੈਨਾ ਦੇ ਹਮਲੇ ਬਾਰੇ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਦੱਸਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਦੱਸਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਕਟ ਚੈੱਕ ਹੈਂਡਲ ਤੋਂ ਇਕ ਪੋਸਟ 'ਚ ਕਿਹਾ ਕਿ ਭਾਰਤੀ ਮਲਾਹਾਂ ਵਾਲੇ ਜਹਾਜ਼ ਲਿਆਕੀ ਫ੍ਰੀਡਮ 'ਤੇ ਹਮਲੇ ਦਾ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਿਦੇਸ਼ ਮੰਤਰਾਲਾ ਨੇ ਇਹ ਵੀ ਕਿਹਾ ਕਿ ਇਸ ਜਹਾਜ਼ ਦੇ ਮਾਸਟਰ ਨਾਲ ਗੱਲ ਕੀਤੀ ਗਈ ਹੈ ਅਤੇ ਜਹਾਜ਼ 'ਤੇ ਸਵਾਰ ਸਾਰੇ ਮਲਾਹ ਸੁਰੱਖਿਅਤ ਹਨ। ਮੰਤਰਾਲਾ ਨੇ ਲੋਕਾਂ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਅਜਿਹੇ ਝੂਠੇ ਅਤੇ ਬੇਬੁਨਿਆਦ ਦਾਅਵਿਆਂ ਅਤੇ ਪੋਸਟਾਂ ਤੋਂ ਸਾਵਧਾਨ ਰਹਿਣ।

ਇਸ ਤੋਂ ਪਹਿਲੇ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ 'ਚ ਕਿਹਾ ਗਿਆ ਕਿ ਓਮਾਨ ਕੋਲ ਭਾਰਤੀ ਮਲਾਹਾਂ ਵਾਲੇ ਚੌਥੇ ਜਹਾਜ਼ ਲਿਆਕੀ ਫ੍ਰੀਡਮ 'ਤੇ ਅਮਰੀਕੀ ਜਲ ਸੈਨਾ ਨੇ ਹਮਲਾ ਕੀਤਾ ਅਤੇ ਇਸ 'ਚ ਚਾਰ ਮਲਾਹ ਮਾਰੇ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਪਿਛਲੇ ਹਫ਼ਤੇ ਭਾਰਤੀ ਮਲਾਹਾਂ ਵਾਲੇ ਤਿੰਨ ਜਹਾਜ਼ਾਂ 'ਤੇ ਓਮਾਨ ਨੇੜੇ ਹਮਲੇ ਹੋਏ ਹਨ ਅਤੇ ਇਸ 'ਚ ਤਿੰਨ ਭਾਰਤੀ ਮਲਾਹ ਮਾਰੇ ਗਏ ਹਨ। ਭਾਰਤ ਨੇ ਇੱਥੇ ਸਥਿਤ ਅਮਰੀਕੀ ਦੂਤਘਰ ਦੇ ਇੰਚਾਰਜ ਰਾਜਦੂਤ ਨੂੰ ਬੁਲਾ ਕੇ ਸਖ਼ਤ ਵਿਰੋਧ ਜਤਾਇਆ ਹੈ। ਇਸ ਵਿਚ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨਾਲ ਗੱਲ ਕਰ ਕੇ ਭਾਰਤੀ ਮਲਾਹਾਂ ਵਾਲੇ ਜਹਾਜ਼ 'ਤੇ ਹਮਲੇ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ,''ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨਾਲ ਗੱਲ ਹੋਈ। ਮੈਂ ਖਾੜੀ 'ਚ ਅਮਰੀਕੀ ਜਲ ਸੈਨਾ ਦੇ ਹਮਲਿਆਂ, ਜਿਨ੍ਹਾਂ 'ਚ ਤਿੰਨ ਭਾਰਤੀ ਮਲਾਹ ਮਾਰੇ ਗਏ ਸਨ ਪਰ ਭਾਰਤ ਨੇ ਸਖ਼ਤ ਇਤਰਾਜ਼ ਦੋਹਰਾਇਆ। ਵਪਾਰਕ ਸ਼ਿਪਿੰਗ ਖ਼ਿਲਾਫ਼ ਇਸ ਤਰ੍ਹਾਂ ਦੀ ਜਾਨਲੇਵਾ ਕਾਰਵਾਈ ਉੱਚਿਤ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉੱਭਰਦੀਆਂ ਤਕਨੀਕਾਂ ਨੇ ਯੁੱਧ ਦੀ ਪਰਿਭਾਸ਼ਾ ਬਦਲ ਦਿੱਤੀ: ਰਾਜਨਾਥ ਸਿੰਘ
NEXT STORY