ਨਵੀਂ ਦਿੱਲੀ– ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਚਾਲੂ ਵਿੱਤੀ ਸਾਲ ਵਿਚ 400 ਅਰਬ ਡਾਲਰ ਦੇ ਬਰਾਮਦ ਨਿਸ਼ਾਨੇ ਨੂੰ ਹਾਸਲ ਕਰਨ ਦੀ ਜਾਣਕਾਰੀ ਰਾਜ ਸਭਾ ਵਿਚ ਦਿੰਦੇ ਹੋਏ ਸ਼ੁੱਕਰਵਾਰ ਕਿਹਾ ਕਿ ਰੂਸ-ਯੂਕ੍ਰੇਨ ਦਰਮਿਆਨ ਜਾਰੀ ਜੰਗ ਦੇ ਬਾਵਜੂਦ ਭਾਰਤੀ ਕਣਕ ਨੂੰ ਕੌਮਾਂਤਰੀ ਬਾਜ਼ਾਰ ’ਚ ਪਹੁੰਚਾਉਣ ਦੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕ੍ਰੇਨ ਦਰਮਿਆਨ ਜਾਰੀ ਜੰਗ ਤੋਂ ਪਹਿਲਾਂ ਹੀ ਭਾਰਤੀ ਕਣਕ ਦੀ ਮੰਗ ਕੌਮਾਂਤਰੀ ਬਾਜ਼ਾਰ ’ਚ ਵਧ ਗਈ ਸੀ। ਇਸ ਦੀ ਮੰਗ ’ਚ ਹੋਰ ਤੇਜ਼ੀ ਹੋਈ ਹੈ। ਭਾਰਤ ਤੇ ਇਸ ਦੇ ਬਰਾਮਦਕਾਰਾਂ ਲਈ ਮੌਕਿਆਂ ਦੇ ਦਰਵਾਜ਼ੇ ਖੁੱਲ੍ਹੇ ਹਨ। ਭਾਰਤੀ ਕਣਕ ਉੱਚ ਗੁਣਵੱਤਾ ਦੀ ਹੈ। ਉਨ੍ਹਾਂ ਕਿਹਾ ਕਿ ਸੈਮੀ-ਕੰਡਕਟਰ ਦਾ ਵਿਨਿਰਮਾਣ ਹੱਬ ਬਣਾਉਣ ਲਈ 76 ਹਜ਼ਾਰ ਕਰੋੜ ਰੁਪਏ ਦੀ ਪੀ. ਐੱਲ. ਆਈ. ਸਕੀਮ ਸ਼ੁਰੂ ਕੀਤੀ ਗਈ ਹੈ। ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਨੂੰ ਦੇਸ਼ ਵਿਚ ਸੈਮੀ-ਕੰਡਕਟਰ ਨਿਰਮਾਣ ’ਤੇ ਜ਼ੋਰ ਦੇਣ ਲਈ ਕਿਹਾ ਜਾ ਰਿਹਾ ਹੈ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਬੀ. ਐੱਸ. ਐੱਨ. ਐੱਲ. ਦੀ 4ਜੀ ਸੇਵਾ ਇਸ ਸਾਲ ਦੇ ਅੰਤ ਤਕ
ਸਰਕਾਰ ਨੇ ਸ਼ੁੱਕਰਵਾਰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਇਸ ਸਾਲ ਦੇ ਅੰਤ ਤਕ ਚੌਥੀ ਪੀੜ੍ਹੀ ਭਾਵ 4ਜੀ ਦੀ ਦੂਰਸੰਚਾਰ ਸੇਵਾ ਸ਼ੁਰੂ ਕਰੇਗੀ। ਸੰਚਾਰ ਰਾਜ ਮੰਤਰੀ ਦੇਵੂ ਸਿੰਘ ਚੌਹਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀ. ਐੱਸ. ਐੱਨ. ਐੱਲ. ਦੀ 4ਜੀ ਸੇਵਾ ਸ਼ੁਰੂ ਹੋਣ ਦੇ ਨਾਲ ਹੀ ਇਸ ਦੀ ਸੇਵਾ ਦੀ ਗੁਣਵੱਤਾ ਵੀ ਸੁਧਰੇਗੀ।
ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼
ਰੱਖਿਆ ਬਜਟ ’ਚ ਕਿਸੇ ਤਰ੍ਹਾਂ ਦੀ ਕਮੀ ਨਹੀਂ
ਸਰਕਾਰ ਨੇ ਸ਼ੁੱਕਰਵਾਰ ਕਿਹਾ ਕਿ ਦੇਸ਼ ਦੇ ਰੱਖਿਆ ਬਜਟ ’ਚ ਕੋਈ ਕਮੀ ਨਹੀਂ ਕੀਤੀ ਗਈ। 10 ਸਾਲ ਅੰਦਰ ਰੱਖਿਆ ਬਜਟ ’ਚ ਖਰਚ 76 ਫੀਸਦੀ ਵਧ ਗਿਆ ਹੈ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਲੋਕ ਸਭਾ ’ਚ ਕਿਹਾ ਕਿ ਇਹ ਕਹਿਣਾ ਢੁਕਵਾਂ ਨਹੀਂ ਹੈ ਕਿ ਰੱਖਿਆ ਦਾ ਬਜਟ ਘੱਟ ਹੈ। ਦੇਸ਼ ਦੀ ਸੁਰੱਖਿਆ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਭ ਤੋਂ ਵਧ ਬਜਟ ਰੱਖਿਆ ਮੰਤਰਾਲਾ ਦਾ ਹੀ ਹੈ। ਇਹ 2013-14 ਦੇ ਬਜਟ ਨਾਲੋਂ ਦੁੱਗਣਾ ਹੋ ਕੇ ਲਗਭਗ 5.25 ਲੱਖ ਕਰੋੜ ਰੁਪਏ ਹੋ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਜਹਾਜ਼ ਕੰਪਨੀਆਂ 'ਚ ਹਰ ਸਾਲ 120 ਨਵੇਂ ਜਹਾਜ਼ ਸ਼ਾਮਲ ਹੋਣ ਦੀ ਉਮੀਦ : ਸਿੰਧੀਆ
NEXT STORY