ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਹਰ ਉਮਰ ਵਰਗ ਦੇ ਲੋਕ ਸਿਹਤ ਲਈ ਅਹਿਮ ਮੰਨੇ ਜਾਂਦੇ ਕਈ ਸੂਖਮ ਪੌਸ਼ਟਿਕ ਤੱਤਾਂ ਦੇ ਨਾਲ ਹੀ ਆਇਰਨ ਤੇ ਕੈਲਸ਼ੀਅਮ ਦੀ ਲੋੜੀਂਦੀ ਮਾਤਰਾ ਦੀ ਵਰਤੋਂ ਨਹੀਂ ਕਰਦੇ। ਇਹ ਦਾਅਵਾ ‘ਦਿ ਲੈਂਸੇਟ ਗਲੋਬਲ ਹੈਲਥ’ ਜਰਨਲ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ’ਚ ਕੀਤਾ ਗਿਆ ਹੈ। ਇਹ ਅਧਿਐਨ 185 ਦੇਸ਼ਾਂ ’ਚ ਉਨ੍ਹਾਂ 15 ਸੂਖਮ ਪੌਸ਼ਟਿਕ ਤੱਤਾਂ ਦੀ ਘੱਟ ਮਾਤਰਾ ਦਾ ਅਨੁਮਾਨ ਪ੍ਰਦਾਨ ਕਰਨ ਵਾਲਾ ਪਹਿਲਾ ਅਧਿਐਨ ਹੈ ਜਿੱਥੇ ‘ਸਪਲੀਮੈਂਟਰੀਆਂ’ ਦੀ ਵਰਤੋਂ ਕੀਤੇ ਬਿਨਾਂ ਰੋਜ਼ਾਨਾ ਖੁਰਾਕ ਦਿੱਤੀ ਜਾਂਦੀ ਹੈ।
ਅਧਿਐਨ ਟੀਮ ’ਚ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੇ ਹੋਰ ਵੱਕਾਰੀ ਅਦਾਰਿਆਂ ਦੇ ਖੋਜਕਰਤਾ ਸ਼ਾਮਲ ਹਨ। ਅਧਿਐਨ ਦਰਸਾਉਂਦੇ ਹਨ ਕਿ ਦੁਨੀਆ ਦੇ ਲਗਭਗ 70 ਫੀਸਦੀ ਭਾਵ 5 ਅਰਬ ਤੋਂ ਵੱਧ ਲੋਕ ਆਇਓਡੀਨ, ਵਿਟਾਮਿਨ-ਈ ਅਤੇ ਕੈਲਸ਼ੀਅਮ ਦੀ ਲੋੜੀਂਦੀ ਖੁਰਾਕ ਨਹੀਂ ਲੈਂਦੇ।
ਅਧਿਐਨ ਅਨੁਸਾਰ ਭਾਰਤ ’ਚ ਆਇਓਡੀਨ ਦੀ ਲੋੜੀਂਦੀ ਮਾਤਰਾ ਦੀ ਵਰਤੋਂ ਨਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਵੱਧ ਹੈ, ਜਦੋਂ ਕਿ ਔਰਤਾਂ ਦੇ ਮੁਕਾਬਲੇ ਮਰਦਾਂ ’ਚ ਜ਼ਿੰਕ ਤੇ ਮੈਗਨੀਸ਼ੀਅਮ ਦੀ ਵਧੇਰੇ ਕਮੀ ਹੈ।
1984 ਸਿੱਖ ਵਿਰੋਧੀ ਦੰਗੇ: ਟਾਈਟਲਰ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ
NEXT STORY