ਨਵੀਂ ਦਿੱਲੀ - ਇੰਡੀਗੋ ਨੇ ਡੀਜੀਸੀਏ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਇੰਡੀਗੋ ਨੇ ਅੱਜ ਸ਼ਾਮ 6:01 ਵਜੇ ਜਵਾਬ ਦਿੱਤਾ, ਜਿਸ 'ਤੇ ਇਸਦੇ ਸੀਈਓ ਅਤੇ ਸੀਓਓ ਦੁਆਰਾ ਦਸਤਖਤ ਕੀਤੇ ਗਏ ਹਨ। ਇੰਡੀਗੋ ਨੇ ਆਪਣੇ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਡੂੰਘਾ ਦੁੱਖ ਅਤੇ ਮੁਆਫ਼ੀ ਮੰਗੀ ਹੈ।
5 ਦਿਨਾਂ ਵਿਚ ਹਜ਼ਾਰਾਂ ਉਡਾਣਾਂ ਦੇ ਰੱਦ ਹੋਣ ਅਤੇ ਯਾਤਰੀਆਂ ਨੂੰ ਹੋਈ ਅਸੁਵਿਧਾ ’ਤੇ ਨਿੱਜੀ ਹਵਾਈ ਕੰਪਨੀ ਇੰਡੀਗੋ ਨੇ ਕਿਹਾ ਹੈ ਕਿ ਇਸ ਸਮੇਂ ਇਸ ਸੰਕਟ ਦਾ ‘ਸਹੀ ਕਾਰਨ ਦੱਸਣਾ ਸੰਭਵ ਨਹੀਂ ਹੈ।’ ਪੂਰੇ ਮਾਮਲੇ ’ਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿਚ ਇੰਡੀਗੋ ਨੇ ਹੋਰ ਸਮਾਂ ਮੰਗਦੇ ਹੋਏ ਸੋਮਵਾਰ ਨੂੰ ਕਿਹਾ ਕਿ ਕੰਮ ਦੀ ਗੁੰਝਲਤਾ ਅਤੇ ਪੈਮਾਨੇ ਨੂੰ ਦੇਖਦੇ ਹੋਏ ‘ਵਿਵਹਾਰਿਕ ਤੌਰ ’ਤੇ ਸਹੀ ਕਾਰਨ ਦੱਸਣਾ ਇਸ ਸਮੇਂ ਸੰਭਵ ਨਹੀਂ ਹੈ।
ਉਸਨੇ ਕਿਹਾ ਹੈ ਕਿ ਡੀ. ਜੀ. ਸੀ. ਏ. ਦੇ ਮੈਨੁਅਲ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ‘ਮੂਲ ਕਾਰਨ ਦੇ ਵਿਸ਼ਲੇਸ਼ਣ’ ਲਈ ਉਸਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
MP: ਸਿਵਨੀ 'ਚ ਬਿਜਲੀ ਲਾਈਨ ਨਾਲ ਟਕਰਾਇਆ ਟ੍ਰੇਨੀ ਜਹਾਜ਼, ਪਾਇਲਟ ਸਣੇ 2 ਜ਼ਖਮੀ, ਕਈ ਪਿੰਡ ਹਨੇਰੇ 'ਚ ਡੁੱਬੇ
NEXT STORY