ਇੰਟਰਨੈਸ਼ਨਲ ਡੈਸਕ- ਸਰਦੀਆਂ ਦੇ ਆਗਾਜ਼ ਅਤੇ ਪਾਕਿਸਤਾਨ 'ਚ ਵਧਦੀ ਅੰਦਰੂਨੀ ਅਸਥਿਰਤਾ ਵਿਚਾਲੇ, ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੇ ਜੰਮੂ-ਕਸ਼ਮੀਰ ਵਿੱਚ ਵੱਡੇ ਪੱਧਰ 'ਤੇ ਘੁਸਪੈਠ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਰਤੀ ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਤਾਜ਼ਾ ਇਨਪੁੱਟ ਅਨੁਸਾਰ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦੇ ਲਾਂਚਪੈਡਾਂ 'ਤੇ ਲਗਭਗ 500 ਅੱਤਵਾਦੀ ਜੰਮੂ-ਕਸ਼ਮੀਰ 'ਚ ਦਾਖਲ ਹੋਣ ਦੀ ਫਿਰਾਕ 'ਚ ਬੈਠੇ ਹਨ। ਭਾਰਤੀ ਫੌਜ ਦੀਆਂ ਨਜ਼ਰਾਂ ਤੋਂ ਬਚਣ ਲਈ ਅੱਤਵਾਦੀਆਂ ਨੂੰ 3 ਤੋਂ 4 ਦੇ ਛੋਟੇ-ਛੋਟੇ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਆਮ ਤੌਰ 'ਤੇ ਭਾਰੀ ਬਰਫ਼ਬਾਰੀ ਕਾਰਨ ਦਸੰਬਰ 'ਚ ਘੁਸਪੈਠ ਘਟ ਜਾਂਦੀ ਹੈ, ਪਰ ਇਸ ਵਾਰ ਪਾਕਿਸਤਾਨੀ ਫੌਜ ਨੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਬਰਫ਼ਬਾਰੀ ਅਤੇ ਬੇਹੱਦ ਠੰਢ ਨਾਲ ਨਜਿੱਠਣ ਲਈ ਉਹੀ ਵਿਸ਼ੇਸ਼ ਗੇਅਰ (ਖ਼ਾਸ ਵਰਦੀ ਤੇ ਉਪਕਰਨ) ਦਿੱਤੇ ਹਨ, ਜੋ ਪਾਕਿ ਫੌਜ ਸਿਆਚਿਨ ਖੇਤਰ 'ਚ ਵਰਤਦੀ ਹੈ। ਪਾਕਿਸਤਾਨੀ ਫੌਜ ਦੇ ਜਵਾਨ ਲਾਂਚਪੈਡਾਂ 'ਤੇ ਤਾਇਨਾਤ ਹਨ, ਜੋ ਡਰੋਨਾਂ ਰਾਹੀਂ ਭਾਰਤੀ ਫੌਜੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ ਅਤੇ ਅੱਤਵਾਦੀਆਂ ਨੂੰ ਘੁਸਪੈਠ ਲਈ ਰੀਅਲ-ਟਾਈਮ ਲੋਕੇਸ਼ਨ ਦੇ ਰਹੇ ਹਨ।
ਇਹ ਵੀ ਪੜ੍ਹੋ- Nestlé ਬਾਰੇ ਹੈਰਾਨੀਜਨਕ ਖੁਲਾਸਾ ! ਕੰਪਨੀ ਖ਼ਿਲਾਫ਼ ਟੈਕਸਾਸ 'ਚ ਦਰਜ ਹੋਇਆ ਮੁਕੱਦਮਾ
ਖ਼ੁਫ਼ੀਆ ਏਜੰਸੀ ਅਧਿਕਾਰੀਆਂ ਅਨੁਸਾਰ, ਪਾਕਿਸਤਾਨ ਵੱਲੋਂ ਇਸ ਵਾਰ ਘੁਸਪੈਠ ਲਈ ਇੰਨੀ ਕਾਹਲੀ ਮਚਾਉਣ ਦਾ ਮੁੱਖ ਕਾਰਨ ਉਸ ਦਾ ਆਪਣਾ ਅੰਦਰੂਨੀ ਸੰਕਟ ਹੈ। ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਪੀ.ਓ.ਕੇ. 'ਚ ਪਾਕਿਸਤਾਨ ਸਰਕਾਰ ਅਤੇ ਫੌਜ ਖ਼ਿਲਾਫ਼ ਭਾਰੀ ਪ੍ਰਦਰਸ਼ਨ ਅਤੇ ਬਗ਼ਾਵਤ ਚੱਲ ਰਹੀ ਹੈ। ਪਾਕਿਸਤਾਨੀ ਫੌਜ ਆਪਣੇ ਘਰੇਲੂ ਮੁੱਦਿਆਂ ਅਤੇ ਰਾਜਨੀਤਿਕ ਅਸਥਿਰਤਾ ਤੋਂ ਆਪਣੇ ਦੇਸ਼ ਦੇ ਲੋਕਾਂ ਦਾ ਧਿਆਨ ਹਟਾਉਣ ਲਈ ਜੰਮੂ-ਕਸ਼ਮੀਰ 'ਚ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੀ ਹੈ।
ਖ਼ੁਫ਼ੀਆ ਏਜੰਸੀਆਂ ਵੱਲੋਂ ਇਹ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਫੌਜ ਅਤੇ BSF ਨੇ ਲਾਈਨ ਆਫ਼ ਕੰਟਰੋਲ (LoC) ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਬਰਫ਼ ਨਾਲ ਢਕੇ ਪਹਾੜੀ ਰਸਤਿਆਂ 'ਤੇ ਸਪੈਸ਼ਲ ਨਾਈਟ-ਵਿਜ਼ਨ ਡਿਵਾਈਸਿਜ਼, ਰਡਾਰ ਅਤੇ ਵਾਧੂ ਫੌਜੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਅੱਤਵਾਦੀਆਂ ਦੇ ਹਰ ਯਤਨ ਨੂੰ ਨਾਕਾਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ ਤੜਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ 'ਚ ਮੀਂਹ-ਹਨ੍ਹੇਰੀ ਦੇ ਨਾਲ-ਨਾਲ ਡਿੱਗੀ ਅਸਮਾਨੀ ਬਿਜਲੀ, ਮੌਸਮ ਵਿਭਾਗ ਵਲੋਂ 'ਆਰੇਂਜ ਅਲਰਟ' ਜਾਰੀ
NEXT STORY