ਨਵੀਂ ਦਿੱਲੀ— ਇੰਡੋਨੇਸ਼ੀਆ ਦੀ ਸੁੰਦਾ ਖਾੜੀ 'ਚ ਸੁਨਾਮੀ ਦੀ ਭਿਆਨਕ ਤਬਾਹੀ 'ਚ ਮਰਨ ਵਾਲਿਆਂ ਦੀ ਗਿਣਤੀ 281 ਹੋ ਗਈ ਹੈ, ਜਦੋਂ ਕਿ 1000 ਤੋਂ ਵਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਉੱਥੇ ਹੀ ਕਰੀਬ 28 ਲੋਕ ਲਾਪਤਾ ਦੱਸੇ ਜਾ ਰਹੇ ਹਨ। ਹੁਣ ਭਾਰਤ ਨੇ ਵੀ ਇੰਡੋਨੇਸ਼ੀਆ ਨੂੰ ਇਸ ਦੁੱਖ ਦੀ ਘੜੀ 'ਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ,''ਇੰਡੋਨੇਸ਼ੀਆ 'ਚ ਜਵਾਲਾਮੁਖੀ ਫੱਟਣ ਤੋਂ ਬਾਅਦ ਆਈ ਸੁਨਾਮੀ ਨਾਲ ਹੋਏ ਜਾਮੀ-ਮਾਲੀ ਨੁਕਸਾਨ ਤੋਂ ਦੁਖੀ ਹਾਂ। ਪੀੜਤ ਪਰਿਵਾਰਾਂ ਨੂੰ ਹਮਦਰਦੀ ਅਤੇ ਜ਼ਖਮੀਆਂ ਦੇ ਜਲਦ ਸਵਸਥ ਹੋਣ ਦੀ ਕਾਮਨਾ। ਭਾਰਤ ਆਪਣੇ ਗੁਆਂਢੀ ਅਤੇ ਦੋਸਤ ਦੀ ਰਾਹਤ ਕੰਮ 'ਚ ਮਦਦ ਲਈ ਤਿਆਰ ਹਾਂ।''
ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕਾ ਦੁੱਖ ਦੀ ਇਸ ਘੜੀ 'ਚ ਇੰਡੋਨੇਸ਼ੀਆ ਨਾਲ ਖੜ੍ਹਾ ਹੈ।
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
NEXT STORY