ਇੰਦੌਰ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਸਭ ਤੋਂ ਸਾਫ਼-ਸੁਥਰੇ ਸ਼ਹਿਰ ਇੰਦੌਰ ’ਚ 19 ਫਰਵਰੀ ਨੂੰ ਜਿਸ ਬਾਇਓ-ਸੀ. ਐੱਨ. ਜੀ. ਪਲਾਂਟ ਦਾ ਉਦਘਾਟਨ ਕਰਨ ਵਾਲੇ ਹਨ। ਇਸ ਬਾਇਓ-ਸੀ. ਐੱਨ. ਜੀ. ਨਾਲ ਵਾਤਾਵਰਣ ਅਨੁਕੂਲ ਬਾਲਣ ਤੋਂ ਹਰ ਰੋਜ਼ ਕਰੀਬ 400 ਸਿਟੀ ਬੱਸਾਂ ਸੜਕਾਂ ’ਤੇ ਦੌੜਾਉਣ ਦੀ ਯੋਜਨਾ ਬਣਾਈ ਗਈ ਹੈ। ਪ੍ਰਧਾਨ ਮੰਤਰੀ ਦੀ ਆਨਲਾਈਨ ਮੌਜੂਦਗੀ ’ਚ ਹੋਣ ਵਾਲੇ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ’ਚ ਜੁਟੇ ਇੰਦੌਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਪਲਾਂਟ ਨੂੰ ਇੰਦੌਰ ਨਗਰ ਨਿਗਮ ਵਲੋਂ ਦੱਖਣੀ ਏਸ਼ੀਆ ਵਿਚ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਬਾਇਓ-ਸੀ. ਐੱਨ. ਜੀ. ਇਕਾਈ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪਲਾਂਟ ਹਰ ਦਿਨ 550 ਟਨ ਗਿਲੇ ਕੂੜੇ (ਫਲ-ਸਬਜ਼ੀਆਂ ਅਤੇ ਕੱਚੇ ਮਾਸ ਦੀ ਰਹਿੰਦ-ਖੁੰਹਦ, ਬਚਿਆ ਅਤੇ ਬਾਸੀ ਭੋਜਨ, ਬੂਟਿਆਂ ਦੀਆਂ ਪੱਤੀਆਂ, ਤਾਜ਼ਾ ਫੁੱਲਾਂ ਦਾ ਕੂੜਾ ਆਦਿ) ਤੋਂ ਕਰੀਬ 19,000 ਕਿਲੋਗ੍ਰਾਮ ਬਾਇਓ-ਸੀ. ਐੱਨ. ਜੀ. ਬਣਾ ਸਕਦਾ ਹੈ। ਇਸ ਈਂਧਨ ਦਾ ਇਕ ਹਿੱਸਾ ਸ਼ਹਿਰ ’ਚ 400 ਸਿਟੀ ਬੱਸਾਂ ’ਚ ਇਸਤੇਮਾਲ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਸਾਂ ਫ਼ਿਲਹਾਲ ਡੀਜ਼ਲ ਨਾਲ ਚੱਲ ਰਹੀਆਂ ਹਨ ਅਤੇ ਇਨ੍ਹਾਂ ਵਾਹਨਾਂ ਨੂੰ ਲੜੀਬੱਧ ਤਰੀਕੇ ਨਾਲ ਬਾਇਓ-ਸੀ. ਐੱਨ. ਜੀ. ਚਲਿਤ ਬੱਸਾਂ ਵਿਚ ਬਦਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ’ਚਪਹਿਲੇ ਪੜਾਅ ਦੌਰਾਨ 55 ਬਾਇਓ-ਸੀ. ਐੱਨ. ਜੀ. ਬੱਸਾਂ ਇਸੇ ਮਹੀਨੇ ਚਲਾਈਆਂ ਜਾਣਗੀਆਂ। ਅਧਿਕਾਰੀਆਂ ਮੁਤਾਬਕ ਲੱਗਭਗ 35 ਲੱਖ ਦੀ ਆਬਾਦੀ ਵਾਲੇ ਇੰਦੌਰ ਵਿਚ ਹਰ ਰੋਜ਼ ਔਸਤਨ 700 ਟਨ ਗਿਲਾ ਅਤੇ 400 ਟਨ ਸੁੱਕਾ ਕੂੜਾ ਨਿਕਲਦਾ ਹੈ। ਦੋਹਾਂ ਤਰ੍ਹਾਂ ਦੀ ਰਹਿੰਦ-ਖੁੰਹਦ ਦੇ ਸੁਰੱਖਿਅਤ ਨਿਪਟਾਰੇ ਲਈ ਵੱਖ-ਵੱਖ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ। ਇੰਦੌਰ ਦਾ ਸਵੱਛਤਾ ਮਾਜਲ ‘3 ਆਰ’ ਰਿਡਿਊਜ਼, ਰੀਯੂਜ਼ ਅਤੇ ਰੀਸਾਈਕਲ ਦੇ ਸੂਤਰ ਦੇ ਆਧਾਰਿਤ ਹੈ। ਜਿਸ ਦੀ ਬਦੌਲਤ ਇਹ ਸ਼ਹਿਰ ਕੇਂਦਰ ਸਰਕਾਰ ਦੇ ਸਵੱਛ ਸਰਵੇ ’ਚ ਲਗਾਤਾਰ 5 ਸਾਲਾਂ ਤੋਂ ਦੇਸ਼ ’ਚ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ।
ਤਪੋਵਨ 'ਚ NTPC ਸੁਰੰਗ ਤੋਂ ਇਕ ਸਾਲ ਬਾਅਦ ਮਿਲੀ ਰਿਸ਼ੀਗੰਗਾ ਤ੍ਰਾਸਦੀ ਦੇ ਪੀੜਤ ਦੀ ਲਾਸ਼
NEXT STORY