ਇੰਦੌਰ- ਅੱਜ ਸਾਡਾ ਦੇਸ਼ ਨਸ਼ੇ ਦੀ ਦਲਦਲ ’ਚ ਫਸਦਾ ਜਾ ਰਿਹਾ ਹੈ। ਪਹਿਲਾਂ ਆਮ ਸੁਣਿਆ ਜਾਂਦਾ ਸੀ ਕਿ ਮੁੰਡੇ ਨਸ਼ੇ ਕਰ ਕੇ ਘਰਾਂ ਨੂੰ ਘੁਣ ਵਾਂਗ ਖਾ ਰਹੇ ਹਨ। ਪਰ ਹੁਣ ਰਹਿੰਦੀ ਕਸਰ ਕੁੜੀਆਂ ਨੇ ਕੱਢ ਛੱਡੀ। ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਰਾਬ ਦੇ ਨਸ਼ੇ ’ਚ ਧੁੱਤ 3-4 ਕੁੜੀਆਂ ਵਲੋਂ ਇਕ ਕੁੜੀ ਦੀ ਸੜਕ ’ਤੇ ਸ਼ਰੇਆਮ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ- ਦਿੱਲੀ ’ਚ ਨਹੀਂ ਚੱਲਣਗੀਆਂ ਡੀਜ਼ਲ ਕਾਰਾਂ, ਫੜੇ ਜਾਣ ’ਤੇ ਲੱਗੇਗਾ ਮੋਟਾ ਜੁਰਮਾਨਾ
ਕੁੜੀਆਂ ਦੀ ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਮਾਮਲਾ ਧਿਆਨ ’ਚ ਆਉਣ ਮਗਰੋਂ ਪੁਲਸ ਨੇ ਕੁੜੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਓਧਰ MIG ਪੁਲਸ ਥਾਣੇ ਦੇ ਮੁਖੀ ਅਜੇ ਵਰਮਾ ਨੇ ਦੱਸਿਆ ਕਿ ਇਕ ਦੁਕਾਨ ’ਤੇ ਕੰਮ ਕਰਨ ਵਾਲੀ 25 ਸਾਲਾ ਕੁੜੀ ਨਾਲ ਕੁੱਟਮਾਰ ਦੀ ਘਟਨਾ 4 ਨਵੰਬਰ ਨੂੰ ਰਾਤ 1 ਵਜੇ ਐੱਲ. ਆਈ. ਜੀ. ਚੌਰਾਹੇ ’ਤੇ ਵਾਪਰੀ।
ਇਹ ਵੀ ਪੜ੍ਹੋ- ‘ਧੀਆਂ ਬਚਾਓ’: ਕੁੜੀ ਹੋਣ ’ਤੇ ਇਸ ਹਸਪਤਾਲ ’ਚ ਨਹੀਂ ਲੱਗਦੇ ਪੈਸੇ, ਮਸੀਹਾ ਬਣਿਆ ਇਹ ਡਾਕਟਰ
ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ ਸ਼ਹਿਰ ਦੇ ਉਨ੍ਹਾਂ ਰੁੱਝੇ ਖੇਤਰਾਂ ’ਚ ਸ਼ਾਮਲ ਹੈ, ਜਿੱਥੇ ਵਪਾਰਕ ਅਦਾਰੇ ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਅਚਾਨਕ ਕਿਸੇ ਗੱਲ ’ਤੇ ਵਿਵਾਦ ਹੋਣ ਮਗਰੋਂ 18 ਤੋਂ 22 ਸਾਲ ਉਮਰ ਦੀਆਂ ਕੁੜੀਆਂ ਦੇ ਸਮੂਹ ਨੇ ਇਕ ਕੁੜੀ ਜਿਸ ਦਾ ਨਾਂ ਪ੍ਰਿਆ ਹੈ, ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਇਲ ਫੋਨ ਤੋੜ ਦਿੱਤਾ।
ਇਹ ਵੀ ਪੜ੍ਹੋ- ਠੱਗ ਸੁਕੇਸ਼ ਨੇ LG ਸਕਸੈਨਾ ਨੂੰ ਲਿਖੀ ਤੀਜੀ ਚਿੱਠੀ, ਜੇਲ੍ਹ ’ਚ ਸਤੇਂਦਰ ਜੈਨ ਅਤੇ ਗੋਇਲ ਤੋਂ ਦੱਸਿਆ ਜਾਨ ਨੂੰ ਖ਼ਤਰਾ
ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ’ਚ ਸ਼ਾਮਲ ਮੇਘਾ ਮਾਲਵੀਯ, ਟੀਨਾ ਸੋਨੀ ਅਤੇ ਪੂਨਮ ਅਹਿਰਵਾਰ ਨੂੰ ਸੋਮਵਾਰ ਨੂੰ ਪੁਲਸ ਥਾਮੇ ਲਿਆਦਾ ਗਿਆ ਅਤੇ ਕਾਊਂਸਲਿੰਗ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਉਹ ਅੱਜ ਤੋਂ ਬਾਅਦ ਕਿਸੇ ਵਿਅਕਤੀ ਦੀ ਕੁੱਟਮਾਰ ਨਹੀਂ ਕਰਨਗੀਆਂ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ ਆਈ. ਪੀ. ਐੱਸ. ਦੀ ਧਾਰਾ 294 (ਗਾਲ੍ਹਾਂ ਕੱਢਣ), 323 (ਕੁੱਟਮਾਰ), 506 (ਧਮਕਾਉਣ) ਅਤੇ ਹੋਰ ਸਬੰਧ ਧਾਰਾਵਾਂ ਤਹਿਤ ਐੱਫ.ਆਈ. ਆਰ. ਦਰਜ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਪਾਣੀਪਤ ਦੇ ਬੱਸ ਸਟੈਂਡ ਤੋਂ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਚੋਰੀ, ਭਤੀਜੀ ਦੇ ਵਿਆਹ 'ਚ ਆਈ ਸੀ ਪੀੜਤਾ
NEXT STORY