ਇੰਦੌਰ– ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਡਾਊਨ ਸਿੰਡਰੋਮ ਤੋਂ ਪੀੜਤ ਇਕ 7 ਸਾਲ ਦਾ ਮੁੰਡਾ ਆਪਣੇ ਪਿਤਾ ਨਾਲ ਮਾਊਂਟ ਐਵਰੈਸਟ ਬੇਸ ਕੈਂਪ ਲਈ ਰਵਾਨਾ ਹੋਣ ਵਾਲਾ ਹੈ। ਇੰਦੌਰ ਦੇ ਰਹਿਣ ਵਾਲੇ ਆਦਿੱਤਿਆ ਤਿਵਾੜੀ 13 ਅਪ੍ਰੈਲ ਨੂੰ ਗੋਦ ਲਏ ਹੋਏ ਪੁੱਤਰ ਅਵਨੀਸ਼ ਨਾਲ ਮਾਊਂਟ ਐਵਰੈਸਟ ਦੀ ਚੜ੍ਹਾਈ ’ਤੇ ਜਾ ਰਹੇ ਹਨ।
ਇਹ ਵੀ ਪੜ੍ਹੋ: WTO ਮਨਜ਼ੂਰੀ ਦੇਵੇ ਤਾਂ ਭਾਰਤ ਆਪਣੇ ਭੰਡਾਰ ’ਚੋਂ ਦੁਨੀਆ ਨੂੰ ਖ਼ੁਰਾਕ ਸਮੱਗਰੀ ਦੀ ਸਪਲਾਈ ਕਰਨ ਨੂੰ ਤਿਆਰ: PM
ਤਿਵਾੜੀ ਨੇ 5 ਸਾਲ ਪਹਿਲਾਂ ਅਵਨੀਸ਼ ਨੂੰ ਗੋਦ ਲਿਆ ਸੀ-
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਆਦਿੱਤਿਆ ਤਿਵਾੜੀ ਨੇ ਕਿਹਾ, ‘‘ਮੈਂ ਜਨਵਰੀ 2016 ’ਚ ਅਵਨੀਸ਼ ਨੂੰ ਗੋਦ ਲਿਆ ਸੀ, ਜਦੋਂ ਮੈਂ 26 ਸਾਲ ਦਾ ਸੀ ਅਤੇ ਕੁਆਰਾ ਸੀ। ਮੇਰੇ ਪੁੱਤਰ ਨੂੰ ਡਾਊਨ ਸਿੰਡਰੋਮ ਹੈ ਅਤੇ ਅਸੀਂ ਮਾਊਂਟ ਐਵਰੈਸਟ ਬੇਸ ਕੈਂਪ ਦੀ ਯਾਤਰਾ ਕਰਨ ਜਾ ਰਹੇ ਹਨ, ਜਿਸ ਲਈ ਅਸੀਂ ਪਿਛਲੇ 6 ਮਹੀਨਿਆਂ ਤੋਂ ਤਿਆਰੀ ਕਰ ਰਹੇ ਹਾਂ। ਤਿਵਾੜੀ ਨੇ ਕਿਹਾ ਕਿ ਮਾਊਂਟ ਐਵਰੈਸਟ ਦਾ ਬੇਸ ਕੈਂਪ 5,364 ਮੀਟਰ ਦੀ ਉੱਚਾਈ ’ਤੇ ਹੈ। ਉਨ੍ਹਾਂ ਕਿਹਾ ਕਿ ਅਸੀਂ 2-3 ਦਿਨ ਹਰ ਪੜਾਅ ’ਤੇ ਰਹਾਂਗੇ ਅਤੇ ਆਪਣੇ ਪੁੱਤਰ ਦੀ ਸਿਹਤ ਨੂੰ ਵੇਖਦੇ ਹੋਏ ਅੱਗੇ ਵਧਾਂਗੇ।
ਇਹ ਵੀ ਪੜ੍ਹੋ: ਖ਼ੁਲਾਸਾ: ਹਰਿਆਣਾ ’ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਤੇ ਸਾਲਾਨਾ ਖ਼ਰਚ ਹੋ ਰਹੇ 30 ਕਰੋੜ ਰੁਪਏ
21 ਦਿਨਾਂ ’ਚ ਮਾਊਂਟ ਐਵਰੈਸਟ ਬੇਸ ਕੈਂਪ ਦੀ ਕਰਨਗੇ ਯਾਤਰਾ-
ਅਵਨੀਸ਼ ਦੇ ਪਿਤਾ ਤਿਵਾੜੀ ਨੇ ਅੱਗੇ ਕਿਹਾ ਕਿ ਹੁਣ ਤੱਕ ਡਾਊਨ ਸਿੰਡਰੋਮ ਵਾਲਾ ਕੋਈ ਵੀ ਬੱਚਾ ਇੰਨੀ ਘੱਟ ਉਮਰ ’ਚ ਮਾਊਂਟ ਐਵਰੈਸਟ ਦੇ ਆਧਾਰ ਕੈਂਪ ’ਚ ਨਹੀਂ ਗਿਆ ਹੈ। ਆਮ ਤੌਰ ’ਤੇ ਲੋਕ 12 ਦਿਨਾਂ ’ਚ ਯਾਤਰਾ ਪੂਰੀ ਕਰ ਲੈਂਦੇ ਹਨ ਪਰ ਸਾਨੂੰ ਇਸ ’ਚ 21 ਦਿਨ ਲੱਗ ਸਕਦੇ ਹਨ। ਅਸੀਂ ਇਕ ਗਾਈਡ, ਸ਼ੇਰਪਾ ਅਤੇ ਮੈਡੀਕਲ ਐਮਰਜੈਂਸੀ ਦੀ ਵੀ ਵਿਵਸਥਾ ਕੀਤੀ ਹੈ, ਜੋ ਕਿ ਲੋੜ ਪੈਣ ’ਤੇ ਅਵਨੀਸ਼ ਨੂੰ ਏਅਰਲਿਫਟ ਕਰ ਸਕਦੀ ਹੈ।
ਇਹ ਵੀ ਪੜ੍ਹੋ: ਅੱਗ ਦਾ ਕਹਿਰ; 38 ਗਊਆਂ ਦੀ ਮੌਤ, 60 ਝੁੱਗੀਆਂ ਸੜ ਕੇ ਹੋਈਆਂ ਸੁਆਹ
ਪਿਤਾ ਤਿਵਾੜੀ ਨੇ ਦੱਸੀ ਵਜ੍ਹਾ-
ਤਿਵਾੜੀ ਨੇ ਕਿਹਾ ਕਿ ਮਾਊਂਟ ਐਵਰੈਸਟ ’ਤੇ ਜਾਣ ਦੇ ਪਿੱਛੇ ਦਾ ਕਾਰਨ ਦਿਵਿਆਂਗ ਬੱਚਿਆਂ ਬਾਰੇ ਮਾਨਸਿਕਤਾ ਬਦਲਣਾ ਅਤੇ ਯਾਤਰਾ, ਮਾਊਂਟੇਨ ਕਲਾਈਬਿੰਗ ਆਦਿ ਵਰਗੇ ਵੱਖ-ਵੱਖ ਖੇਡਾਂ ਦਾ ਪਤਾ ਲਾਉਣਾ ਹੈ। ਅਵਨੀਸ਼ ਸਪੈਸ਼ਲ ਓਲੰਪਿਕ ’ਚ ਵੀ ਇਕ ਐਥਲੀਟ ਹੈ ਅਤੇ ਉਹ ਮਹੂ ’ਚ ਆਰਮੀ ਸਕੂਲ ’ਚ ਟ੍ਰੇਨਿੰਗ ਲੈ ਰਿਹਾ ਹੈ।
ਸਰਕਾਰੀ ਹਸਪਤਾਲ 'ਚ ਬਿਜਲੀ ਠੱਪ ਹੋਣ ਕਾਰਨ ਡਾਕਟਰਾਂ ਨੇ ਮੋਬਾਇਲ ਦੀ ਰੌਸ਼ਨੀ 'ਚ ਕਰਵਾਈ ਡਿਲਿਵਰੀ
NEXT STORY