ਹਰਿਆਣਾ- ਪੰਜਾਬ ਸਰਕਾਰ ਵਲੋਂ ਜਿੱਥੇ ਇਕ ਵਿਧਾਇਕ, ਇਕ ਪੈਨਸ਼ਨ ਸਕੀਮ ਲਾਗੂ ਕੀਤੇ ਜਾਣ ਮਗਰੋਂ ਹਰਿਆਣਾ ’ਚ ਵੀ ਇਸ ਦੀ ਮੰਗ ਉਠਣ ਲੱਗੀ ਹੈ। ਉੱਥੇ ਹੀ ਪ੍ਰਦੇਸ਼ ਸਰਕਾਰ ਦੇ ਖਜ਼ਾਨੇ ’ਚੋਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਦੇ ਨਾਂ ’ਤੇ ਹਰ ਸਾਲ ਕਰੀਬ 30 ਕਰੋੜ ਰੁਪਏ ਦਾ ਖਰਚ ਆ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਸੂਚਨਾ ਦਾ ਅਧਿਕਾਰ ਖੇਤਰ (ਆਰ. ਟੀ. ਆਈ.) ਅੰਕੜਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਕੁੱਲ 147 ਸਾਬਕਾ ਵਿਧਾਇਕਾਂ ਦੀ ਪੈਨਸ਼ਨ ਅਤੇ 128 ਸਾਬਕਾ ਵਿਧਾਇਕਾਂ ਦੀ ਫੈਮਿਲੀ ਪੈਨਸ਼ਨ ’ਤੇ ਕੁੱਲ 30 ਕਰੋੜ ਰੁਪਏ ਸਲਾਨਾ ਖਰਚ ਕੀਤੇ ਜਾ ਰਹੇ ਹਨ। ਸਾਬਕਾ ਵਿਧਾਇਕਾਂ ਦੀ ਪੈਨਸ਼ਨ 'ਤੇ ਲਗਭਗ 26.40 ਕਰੋੜ ਰੁਪਏ ਅਤੇ ਸਾਬਕਾ ਵਿਧਾਇਕਾਂ ਦੀਆਂ ਵਿਧਵਾਵਾਂ/ਆਸ਼ਰਿਤਾਂ ਲਈ 3.11 ਕਰੋੜ ਰੁਪਏ ਸਾਲਾਨਾ ਪੈਨਸ਼ਨ 'ਤੇ ਖਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਾਤ ਵੇਖ ਦਿੱਤਾ ਵੱਡਾ ਬਿਆਨ
ਆਰ. ਟੀ. ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਸੀਨੀਅਰ ਕਾਂਗਰਸੀ ਆਗੂ, ਜੋ 1989 ਤੋਂ ਸ਼ੁਰੂ ਹੋ ਕੇ ਵੱਖ-ਵੱਖ ਮੌਕਿਆਂ 'ਤੇ ਲਗਭਗ 23 ਸਾਲਾਂ ਤੱਕ 6 ਵਾਰ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹੇ, ਨੂੰ 2,38,100 ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਹੈ। ਇਹ ਰਾਜ ਵਿਚ ਕਿਸੇ ਵੀ ਸਾਬਕਾ ਵਿਧਾਇਕ ਨੂੰ ਪੈਨਸ਼ਨ ਵਜੋਂ ਅਦਾ ਕੀਤੀ ਸਭ ਤੋਂ ਵੱਧ ਰਕਮ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੂਜੇ ਨੰਬਰ ’ਤੇ ਹਨ, ਕਿਉਂਕਿ ਉਹ 2.22 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈ ਰਹੇ ਹਨ। ਇਸ ਤਰ੍ਹਾਂ ਹੀ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੀ ਵਿਧਵਾ ਜਸਮਾ ਦੇਵੀ ਨੂੰ 99,619 ਰੁਪਏ ਪ੍ਰਤੀ ਮਹੀਨਾ ਫੈਮਿਲੀ ਪੈਨਸ਼ਨ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ, ਖਰਗੋਨ ’ਚ ਕਰਫਿਊ ਲਾਗੂ
ਸੂਬਾ ਸਰਕਾਰ ਨੇ 2010 ਤੋਂ 2021 ਦਰਮਿਆਨ 68 ਸਾਬਕਾ ਅਤੇ ਮੌਜੂਦਾ ਵਿਧਾਇਕਾਂ ਨੂੰ 32 ਕਰੋੜ ਰੁਪਏ ਦੀ ਹਾਊਸ ਬਿਲਡਿੰਗ ਕਰਜ਼ ਦਿੱਤਾ ਗਿਆ ਅਤੇ ਇਸ ਸਾਲ ਜਨਵਰੀ ਤੱਕ 20.83 ਕਰੋੜ ਰੁਪਏ ਐਡਵਾਂਸ ਬਕਾਇਆ ਹੈ। ਸਾਲ 2004 ਤੋਂ 2021 ਦਰਮਿਆਨ ਮੋਟਰ ਕਾਰ ਖਰੀਦਣ ਲਈ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨੂੰ ਦਿੱਤੀ ਗਈ 27.48 ਕਰੋੜ ਦੀ ਕਰਜ਼ ਰਾਸ਼ੀ ’ਚੋਂ 9.96 ਕਰੋੜ ਰੁਪਏ ਬਕਾਇਆ ਹੈ।
ਇਹ ਵੀ ਪੜ੍ਹੋ: ਰੋਪਵੇਅ ਹਾਦਸਾ: ਹਵਾ ’ਚ ਅਟਕੀਆਂ 29 ਜ਼ਿੰਦਗੀਆਂ ’ਚੋਂ ਇਸ ਬੱਚੀ ਨੇ ਵਿਖਾਈ ਬਹਾਦਰੀ, ਇੰਝ ਮਿਲੀ ਨਵੀਂ ਜ਼ਿੰਦਗੀ
ਪੁਲਵਾਮਾ ਹਮਲੇ ’ਚ ਸ਼ਾਮਲ ਔਰੰਗਜ਼ੇਬ ਅੱਤਵਾਦੀ ਘੋਸ਼ਿਤ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਨੋਟੀਫਿਕੇਸ਼ਨ
NEXT STORY