ਸਿਰਸਾ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅੱਜ ਯਾਨੀ ਬੁੱਧਵਾਰ ਦੁਪਹਿਰ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦਾ ਪੇਪਰ ਦੇਣ ਇੱਥੇ ਪਹੁੰਚੇ। ਚੌਟਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ 2 ਸਾਲ ਪਹਿਲਾਂ 10ਵੀਂ ਜਮਾਤ ਦੇ ਸਾਰੇ ਵਿਸ਼ਿਆਂ ਦੇ ਪੇਪਰ ਦਿੱਤੇ ਸਨ, ਜਦੋਂ ਕਿ ਅੰਗਰੇਜ਼ੀ ਵਿਸ਼ੇ ’ਚ ਫੇਲ ਹੋ ਗਏ, ਇਸ ਲਈਉਹ ਅੰਗਰੇਜ਼ੀ ਵਿਸ਼ੇ ਦਾ ਕੰਪਾਰਟਮੈਂਟ ਦਾ ਪੇਪਰ ਦੇ ਰਹੇ ਹਨ।
ਉਨ੍ਹਾਂ ਨੇ ਇਸ ਪੇਪਰ ਦੀ ਪੂਰੀ ਤਿਆਰੀ ਕੀਤੀ ਹੈ, ਭਰੋਸਾ ਹੈ ਕਿ ਉਹ ਚੰਗੇ ਅੰਕ ਲੈ ਕੇ ਇਸ ਪੇਪਰ ’ਚ ਪਾਸ ਹੋਣਗੇ। ਸਿਰਸਾ ਦੇ ਆਰੀਆ ਸਮਾਜ ਰੋਡ ’ਤੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਬਣੇ ਪ੍ਰੀਖਿਆ ਕੇਂਦਰ ’ਚ ਪੇਪਰ ਦੇਣ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ 12ਵੀਂ ਜਮਾਤ ਦੀ ਵੀ ਪ੍ਰੀਖਿਆ ਦਿੱਤੀ ਹੋਈ ਹੈ ਪਰ ਭਿਵਾਨੀ ਬੋਰਡ ਨੇ ਉਨ੍ਹਾਂ ਦਾ ਰਿਜਲਟ ਰੋਕ ਲਿਆ ਹੈ। ਉਨ੍ਹਾਂ ਨੇ ਇਸ ਦਾ ਕਾਰਨ 10ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਪੇਪਰ ’ਚ ਪਾਸ ਨਾ ਹੋਣਾ ਦੱਸਿਆ ਹੈ।
ਸ਼ਰਮਨਾਕ : ਪੁੱਤ ਨਾ ਹੋਣ ’ਤੇ ਪਤਨੀ ’ਤੇ ਸੁੱਟਿਆ ਉਬਲਦਾ ਹੋਇਆ ਪਾਣੀ
NEXT STORY