ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਸਟਾਰ ਗੋਵਿੰਦਾ ਨੇ ਬਿਨਾਂ ਸ਼ੱਕ 90 ਦੇ ਦਹਾਕੇ ਵਿੱਚ ਇੰਡਸਟਰੀ 'ਤੇ ਰਾਜ ਕੀਤਾ। ਉਹ ਨਾ ਸਿਰਫ਼ ਕਾਮੇਡੀ ਦੇ ਕਿੰਗ ਵਜੋਂ ਜਾਣੇ ਜਾਂਦੇ ਸਨ, ਸਗੋਂ ਉਨ੍ਹਾਂ ਦੇ ਡਾਂਸ ਮੂਵ ਵੀ ਬਹੁਤ ਮਸ਼ਹੂਰ ਸਨ। ਉਨ੍ਹਾਂ ਦੀਆਂ ਫਿਲਮਾਂ ਦਾ ਲਗਭਗ ਹਰ ਗੀਤ ਹਿੱਟ ਹੋਇਆ। ਕਈ ਵਾਰ, ਉਨ੍ਹਾਂ ਦੇ ਗਾਣੇ ਫਿਲਮਾਂ ਨਾਲੋਂ ਵੀ ਜ਼ਿਆਦਾ ਹਿੱਟ ਹੋਏ। ਇਹ ਗੱਲ ਖੁਦ ਅਦਾਕਾਰ ਗੋਵਿੰਦਾ ਵੀ ਮੰਨ ਚੁੱਕੇ ਹਨ। ਉਥੇ ਹੀ ਪਿੱਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵੱਲੋਂ ਉਨ੍ਹਾਂ 'ਤੇ ਐਕਟਰਾ ਮੈਰੀਟਲ ਅਫੇਅਰ ਰੱਖਣ ਦੇ ਦੋਸ਼ ਲਗਾਏ ਜਾ ਰਹੇ ਹਨ। ਹਾਲਾਂਕਿ ਗੋਵਿੰਦਾ ਨੇ ਇਨ੍ਹਾਂ ਸਾਰੇ ਦੋਸ਼ਾਂ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਪਰ ਹੁਣ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਗੋਵਿੰਦਾ ਨੇ ਚੁੱਪੀ ਤੋੜਦਿਆਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਪਰ ਨਾਲ ਹੀ ਸੁਨੀਤਾ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: 35 ਲੱਖ ਦਾ ਬੈਗ ਤੇ 21 ਲੱਖ ਦੀ ਘੜੀ ! ਸੰਸਦ ਪਹੁੰਚੀ ਕੰਗਨਾ ਦੇ 'ਸ਼ਾਹੀ ਲੁੱਕ' ਦੀ ਛਿੜੀ ਚਰਚਾ
ਗੋਵਿੰਦਾ ਨੇ ਕਿਹਾ, ਸੁਨੀਤਾ ਪਹਿਲਾਂ ਵੀ ਅਜਿਹੀਆਂ ਗੱਲਾਂ ਕਹਿ ਚੁੱਕੀ ਹੈ ਪਰ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਘਰ-ਪਰਿਵਾਰ ਦੀਆਂ ਜ਼ਿੰਮੇਦਾਰੀਆਂ ਸੰਭਾਲਣ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਉਹ ਹਮੇਸ਼ਾ ਤਾਰੀਫ ਕਰਦੇ ਹਨ। ਸੁਨੀਤਾ ਵੱਲੋਂ ਕੀਤੀਆਂ ਟਿੱਪਣੀਆਂ 'ਤੇ ਗੋਵਿੰਦਾ ਨੇ ਚੁਟਕੀ ਲੈਂਦਿਆਂ ਕਿਹਾ, 'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ ਮੈਨੂੰ ਅਤੇ ਮੈਂ ਖਾ ਵੀ ਲੈਂਦਾ ਹਾਂ।' ਮੇਰਾ ਮੰਣਨਾ ਹੈ ਕਿ ਅਸੀਂ ਅੱਜ ਜਿਸ ਵੀ ਮੁਕਾਮ 'ਤੇ ਹਾਂ, ਜੋ ਵੀ ਬਣੇ ਹਾਂ, ਉਸ ਵਿੱਚ ਸੁਨੀਤਾ ਦਾ ਵੱਡਾ ਯੋਗਦਾਨ ਹੈ। ਜੇਕਰ ਉਹ ਨਹੀਂ ਹੁੰਦੀ ਤਾਂ ਅਸੀਂ ਇੱਥੇ ਤੱਕ ਨਹੀਂ ਪਹੁੰਚ ਪਾਉਂਦੇ। ਗੋਵਿੰਦਾ ਨੇ ਇਹ ਵੀ ਸੰਕੇਤ ਦਿੱਤਾ ਕਿ ਰਿਸ਼ਤੇ ਦੇ ਕਈ ਪਹਿਲੂ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤ ਜਾ ਸਕਦਾ।
ਇਹ ਵੀ ਪੜ੍ਹੋ: ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ 'ਚ ਇਲਾਜ ਮਗਰੋਂ...
ਦੱਸ ਦੇਈਏ ਕਿ 'ਲਾਕਅੱਪ 2' ਵਿੱਚ ਸੁਨੀਤਾ ਆਹੂਜਾ ਨੇ ਗੋਵਿੰਦਾ ਦੇ ਅਫੇਅਰਜ਼ ਨੂੰ ਲੈਕੇ ਖੁੱਲ ਕੇ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਸੀ, 'ਪਿਆਰ ਵਿੱਚ ਸਭ ਕੁੱਝ ਸਹਿਣਾ ਪੈਂਦਾ ਹੈ। ਚੀਚੀ ਦੇ ਜ਼ਿੰਦਗੀ ਵਿੱਚ ਕਈ ਅਫੇਅਰਜ਼ ਰਹੇ ਹਨ।' ਇਸ ਤੋਂ ਪਹਿਲਾਂ ਵੀ ਸੁਨੀਤਾ ਜਨਤਕ ਤੌਰ 'ਤੇ ਕਈ ਇਲਜ਼ਾਮ ਲਗਾ ਚੁੱਕੀ ਹੈ ਪਰ ਗੋਵਿੰਦਾ ਦੇ ਇਸ ਜਵਾਬ ਨੇ ਹਰ ਇਕ ਦਾ ਦਿਲ ਜਿੱਤ ਲਿਆ ਹੈ। ਗੋਵਿੰਦਾ ਅਤੇ ਸੁਨੀਤਾ ਦਾ ਵਿਆਹ 1987 ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ ਸੀ। ਦੋਹਾਂ ਦੇ ਦੋ ਬੱਚੇ ਹਨ- ਧੀ ਟੀਨਾ ਆਹੂਜਾ ਅਤੇ ਪੁੱਤਰ ਯਸ਼ਵਰਧਨ ਆਹੂਜਾ।
ਇਹ ਵੀ ਪੜ੍ਹੋ: ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੌਕਿੰਗ ਸਟਾਰ ਯਸ਼ ਦੀ ਫਿਲਮ "ਟੌਕਸਿਕ" ਦਾ ਟ੍ਰੇਲਰ ਰਿਲੀਜ਼
NEXT STORY