ਅਹਿਮਦਾਬਾਦ - ਅਪਰਾਧਿਕ ਮਾਮਲਿਆਂ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਕੈਦੀ ਵੀ ਹੁਨਰ ਨੂੰ ਨਿਖਾਰ ਸਕਦੇ ਹਨ, ਕੁੱਝ ਕਰ ਸਕਦੇ ਹਨ, ਕਮਾ ਸਕਦੇ ਹਨ। ਇਹ ਸਿੱਧ ਕਰ ਵਿਖਾਇਆ ਹੈ ਗੁਜਰਾਤ ਦੇ ਸੂਰਤ ਦੀ ਜੇਲ੍ਹ ਵਿੱਚ ਬੰਦ ਕੈਦੀਆਂ ਨੇ। ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਕੈਦੀ ਹੀਰਾ ਪਾਲਿਸ਼ ਕਰ ਵਧੀਆ ਕਮਾਈ ਕਰ ਰਹੇ ਹਨ। ਹੀਰਾ ਨਗਰੀ ਦੇ ਤੌਰ 'ਤੇ ਪ੍ਰਸਿੱਧ ਸੂਰਤ ਦੇ ਲਾਜਪੋਰ ਜੇਲ੍ਹ ਵਿੱਚ ਬੰਦ 45 ਕੈਦੀ ਹੀਰਾ ਪਾਲਿਸ਼ ਕਰਨ ਦਾ ਕੰਮ ਕਰ ਰਹੇ ਹਨ।
ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਹੀਰਾ ਪਾਲਿਸ਼ ਕਰਨ ਦੇ ਕੰਮ ਤੋਂ ਇੱਕ ਕੈਦੀ ਨੂੰ ਕਰੀਬ 5 ਤੋਂ 15 ਹਜ਼ਾਰ ਤੱਕ ਦੀ ਕਮਾਈ ਹੋ ਰਹੀ ਹੈ। ਪੁਲਸ ਪ੍ਰਧਾਨ (ਐੱਸ.ਪੀ.) ਜੇਲ੍ਹ ਮਨੋਜ ਨਿਨਾਮਾ ਨੇ ਇਸ ਸੰਬੰਧ ਵਿੱਚ ਦੱਸਿਆ ਕਿ ਜੇਲ੍ਹ ਵਿੱਚ 45 ਕੈਦੀ ਅਜਿਹੇ ਹਨ, ਜੋ ਹੀਰਾ ਪਾਲਿਸ਼ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਟ੍ਰੇਂਡ ਹਨ, ਉਹ ਹਰ ਮਹੀਨੇ ਵਿੱਚ ਕਰੀਬ 15 ਹਜ਼ਾਰ ਰੁਪਏ ਇਸ ਕੰਮ ਤੋਂ ਕਮਾਈ ਕਰ ਰਹੇ ਹਨ।
ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪ੍ਰਧਾਨ ਮੰਤਰੀ: ਮਮਤਾ ਬੈਨਰਜੀ
ਪੁਲਸ ਪ੍ਰਧਾਨ ਜੇਲ੍ਹ ਮੁਤਾਬਕ ਹੀਰਾ ਪਾਲਿਸ਼ ਕਰਨ ਦਾ ਕੰਮ ਨਵਾਂ-ਨਵਾਂ ਸ਼ੁਰੂ ਕਰਨ ਵਾਲੇ ਕੈਦੀਆਂ ਦੀ ਮਹੀਨੇ ਦੀ ਆਮਦਨੀ ਵੀ ਕਰੀਬ ਪੰਜ ਹਜ਼ਾਰ ਰੁਪਏ ਹੈ। ਜ਼ਿਕਰਯੋਗ ਹੈ ਕਿ ਇਸ ਜੇਲ੍ਹ ਵਿੱਚ ਹੀਰੇ ਤਰਾਸ਼ਣ ਲਈ ਵੱਖਰਾ ਬੈਰਕ ਬਣਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਹੀਰੇ ਤਰਾਸ਼ਣ ਦੇ ਕੰਮ ਵਿੱਚ ਜ਼ਿਆਦਾਤਰ ਕਤਲ ਵਰਗੇ ਘਿਨਾਉਣੇ ਦੋਸ਼ ਵਿੱਚ ਸਜ਼ਾ ਕੱਟ ਰਹੇ ਕੈਦੀ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
NEXT STORY