ਗੁਹਾਟੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਨ੍ਹਾਂ ਦੀ ਅਗਵਾਈ ਵਾਲੀ 'ਭਾਰਤ ਜੋੜੋ ਨਿਆਂ ਯਾਤਰਾ' ਨੂੰ ਪਹਿਲੇ ਮੰਗਲਵਾਰ ਨੂੰ ਗੁਹਾਟੀ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਯਾਤਰਾ ਨੂੰ ਰੋਕਣ ਜਾਣ ਤੋਂ ਬਾਅਦ ਕਾਂਗਰਸ ਵਰਕਰ ਨਾਰਾਜ਼ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸ਼ਹਿਰ 'ਚ ਯਾਤਰਾ ਦੀ ਮਨਜ਼ੂਰੀ ਮੰਗ ਰਹੇ ਸਨ ਪਰ ਮਨਜ਼ੂਰੀ ਨਹੀਂ ਮਿਲੀ। ਇਸ ਤੋਂ ਬਾਅਦ ਵਰਕਰਾਂ ਅਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇੰਨਾ ਹੀ ਨਹੀਂ ਕਾਂਗਰਸ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਬੈਰੀਕੇਡ ਤੋੜ ਦਿੱਤਾ ਅਤੇ ਨਾਅਰੇ ਵੀ ਲਗਾਏ। ਉੱਥੇ ਹੀ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਾਜ ਪੁਲਸ ਜਨਰਲ ਡਾਇਰੈਕਟਰ ਜੀ.ਪੀ. ਸਿੰਘ ਨੂੰ ਬੈਰੀਕੇਡ ਤੋੜਨ ਲਈ ਭੀੜ ਨੂੰ ਉਕਸਾਉਣ ਨੂੰ ਲੈ ਕੇ ਰਾਹੁਲ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।
ਯੂਥ ਕਾਂਗਰਸਸ ਦੀ ਰਾਜ ਇਕਾਈ ਦੇ ਪ੍ਰਧਾਨ ਸ਼੍ਰੀਨਿਵਾਸ ਬੀ.ਵੀ. ਦੇ ਇਕ ਪੋਸਟ ਦੇ ਜਵਾਬ 'ਚ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ,''ਮੈਂ ਆਸਾਮ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਭੀੜ ਨੂੰ ਉਕਸਾਉਣ ਲਈ ਤੁਹਾਡੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।'' ਸ਼ਰਮਾ ਨੇ ਕਿਹਾ ਕਿ ਜਿਸ ਵੀਡੀਓ ਨੂੰ ਸ਼੍ਰੀਨਿਵਾਸ ਨੇ ਆਪਣੇ ਅਕਾਊਂਟ 'ਤੇ ਪੋਸਟ ਕੀਤਾ ਹੈ ਉਸ ਨੂੰ ਸਬੂਤ ਲਈ ਇਸਤੇਮਾਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ,''ਇਹ ਆਸਾਮ ਦੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਅਸੀਂ ਇਕ ਸ਼ਾਂਤੀਪੂਰਨ ਰਾਜ ਹਾਂ। ਇਸ ਤਰਾਂ ਦੇ ਨਕਸਲਵਾਦੀ ਹੱਥਕੰਡੇ ਸਾਡੀ ਸੰਸਕ੍ਰਿਤੀ ਤੋਂ ਬਿਲਕੁੱਲ ਉਲਟ ਹਨ।'' ਸ਼ਰਮਾ ਨੇ ਕਿਹਾ,''ਤੁਹਾਡੇ ਗੈਰ-ਜ਼ਿੰਮੇਵਾਰ ਆਚਰਨ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਾਲ ਹੁਣ ਗੁਹਾਟੀ ਦੀਆਂ ਸੜਕਾਂ 'ਤੇ ਭਾਰੀ ਜਾਮ ਲੱਗ ਗਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇ (ਵੀਡੀਓ)
NEXT STORY