ਇਸਲਾਮਾਬਾਦ- ਹਿਜ਼ਬੁਲ ਮੁਜਾਹਿਦੀਨ ਸਰਗਨਾ ਸੈਈਦ ਸਲਾਹੁਦੀਨ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ 'ਚ ਉਹ ਕਬੂਲ ਰਿਹਾ ਹੈ ਕਿ ਉਸ ਨੇ ਭਾਰਤ 'ਚ ਹਮਲੇ ਕਰਵਾਏ ਹਨ ਅਤੇ ਅੱਜ ਵੀ ਉਹ ਭਾਰਤ 'ਚ ਕਿਤੇ ਵੀ ਹਮਲਾ ਕਰਵਾ ਸਕਦਾ ਹੈ। ਅਮਰੀਕਾ ਤੋਂ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਸਲਾਹੁਦੀਨ ਦਾ ਇਹ ਪਹਿਲਾਂ ਇੰਟਰਵਿਊ ਹੈ ਜੋ ਉਸ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤਾ ਹੈ।
ਸਲਾਹੁਦੀਨ ਮੁਤਾਬਕ ਅਮਰੀਕੀ ਬੈਨ ਨਾਲ ਉਸ 'ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਉਹ ਅੱਜ ਵੀ ਕੌਮਾਂਤਰੀ ਮਾਰਕਿਟ ਤੋਂ ਹਥਿਆਰ ਖਰੀਦ ਸਕਦਾ ਹੈ। ਇੰਨਾ ਹੀ ਨਹੀਂ ਉਸ ਨੇ ਇਹ ਵੀ ਮੰਨਿਆ ਹੈ ਕਿ ਪਾਕਿਸਤਾਨ ਤੋਂ ਹਿਜਬੁਲ ਮੁਜਾਹਿਦੀਨ ਨੂੰ ਫੰਡਿੰਗ ਮਿਲਦੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਤੋਂ ਕੁਝ ਦਿਨ ਪਹਿਲਾ ਅਮਰੀਕਾ ਨੇ ਸਲਾਹੁਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਸੀ।
ਮੱਧ ਪ੍ਰਦੇਸ਼ 'ਚ ਲਗਾਏ ਗਏ 6 ਕਰੋੜ ਪੌਦੇ, ਬਣ ਸਕਦਾ ਹੈ ਗਿਨੀਜ਼ ਵਿਸ਼ਵ ਰਿਕਾਰਡ
NEXT STORY