ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ ਤੋਂ ਚੋਰੀ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਫਲੈਟ 'ਚੋਂ ਆਈਫੋਨ ਚੋਰੀ ਹੋਣ ਮਗਰੋਂ ਚੋਰ ਨੇ ਫੋਨ ਮਾਲਕ ਦੀ ਭੈਣ ਨੂੰ ਹੀ ਮੈਸੇਜ ਕਰ ਦਿੱਤਾ। ਦੋਸ਼ ਹੈ ਕਿ ਚੋਰ ਨੇ ਚੋਰੀ ਕੀਤੇ ਗਏ ਆਈਫੋਨ ਦਾ ਪਾਸਵਰਡ ਤੱਕ ਮੰਗ ਲਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੂੰ ਸੀਸੀਟੀਵੀ ਫੁਟੇਜ, ਸ਼ੱਕੀ ਦੀ ਤਸਵੀਰ ਅਤੇ ਮੈਸੇਜ ਦੇ ਸਕ੍ਰੀਨਸ਼ਾਟ ਸਮੇਤ ਕਈ ਅਹਿਮ ਸਬੂਤ ਦਿੱਤੇ ਗਏ ਹਨ ਪਰ ਅਜੇ ਤੱਕ ਫੋਨ ਬਰਾਮਦ ਨਹੀਂ ਹੋਇਆ ਹੈ। ਇਸ ਮਾਮਲੇ 'ਚ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕ ਰਹੇ ਹਨ।
ਮਾਮਲਾ ਦੇਹਰਾਦੂਨ ਦੇ ਕਲੇਮੈਂਟ ਟਾਊਨ ਸਥਿਤ ਸਨਸ਼ਾਈਨ ਐਨਕਲੇਵ ਦਾ ਹੈ। ਸ਼ਿਕਾਇਤ ਅਨੁਸਾਰ 12 ਸਤੰਬਰ ਦੀ ਸਵੇਰੇ ਕਰੀਬ 6.30 ਵਜੇ ਸਕਸ਼ਮ ਆਪਣੇ ਫਲੈਟ ਨੰਬਰ 35 'ਚ ਆਈਫੋਨ ਇਸਤੇਮਾਲ ਕਰ ਰਿਹਾ ਸੀ। ਇਸ ਦੇ ਕਰੀਬ 2 ਘੰਟਿਆਂ ਬਾਅਦ ਲਗਭਗ 8.45 ਵਜੇ ਉਨ੍ਹਾਂ ਪਤਾ ਲੱਗਾ ਕਿ ਉਨ੍ਹਾਂ ਦਾ ਫੋਨ ਗਾਇਬ ਹੈ। ਫੋਨ ਦੀ ਤਲਾਸ਼ ਤੋਂ ਬਾਅਦ ਜਦੋਂ ਬਿਲਡਿੰਗ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ ਉਸ 'ਚ 2 ਸ਼ੱਕੀ ਫਲੈਟ ਵੱਲ ਆਉਂਦੇ ਦਿਖਾਈ ਦਿੱਤੇ। ਦੱਸਿਆ ਗਿਆ ਕਿ ਉਸ ਸਮੇਂ ਕਮਰੇ ਦਾ ਗੇਟ ਖੁੱਲ੍ਹਾ ਹੋਇਆ ਸੀ। ਇਸ ਤੋਂ ਬਾਅਦ ਚੋਰੀ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਅਤੇ ਸੀਸੀਟੀਵੀ ਫੁਟੇਜ ਵੀ ਉਪਲੱਬਧ ਕਰਵਾਈ ਗਈ।

ਇਸ ਮਾਮਲੇ 'ਚ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਇਸ ਤੋਂ ਬਾਅਦ ਹੋਇਆ। ਪੀੜਤ ਦੀ ਭੈਣ ਕੌਸ਼ਿਕੀ ਦੇ ਅਨੁਸਾਰ, ਆਈਫੋਨ ਚੋਰੀ ਕਰਨ ਵਾਲੇ ਸ਼ੱਕੀ ਨੇ ਉਸ ਨਾਲ ਸੰਪਰਕ ਕੀਤਾ। ਦੋਸ਼ ਹੈ ਕਿ ਸ਼ੱਕੀ ਨੇ ਵਾਰ-ਵਾਰ ਮੈਸੇਜ ਭੇਜੇ ਅਤੇ ਚੋਰੀ ਕੀਤੇ ਗਏ ਫੋਨ ਦਾ ਪਾਸਵਰਡ ਮੰਗਿਆ। ਕੌਸ਼ਿਕੀ ਕਹਿੰਦੀ ਹੈ ਕਿ ਇਨ੍ਹਾਂ ਮੈਸੇਜ ਦੇ ਸਕ੍ਰੀਨਸ਼ਾਟ ਵੀ ਪੁਲਸ ਨੂੰ ਉਪਲੱਬਧ ਕਰਵਾਏ ਗਏ ਹਨ। ਉਹ ਸਵਾਲ ਕਰਦੀ ਹੈ ਕਿ ਜਦੋਂ ਸ਼ੱਕੀ ਵਿਅਕਤੀ ਨਿੱਜੀ ਤੌਰ 'ਤੇ ਪੀੜਤ ਦੇ ਪਰਿਵਾਰ ਨਾਲ ਸੰਪਰਕ ਕਰ ਰਿਹਾ ਹੈ ਅਤੇ ਉਸ ਦੀ ਤਸਵੀਰ ਸੀਸੀਟੀਵੀ 'ਚ ਕੈਦ ਹੋ ਗਈ ਹੈ, ਤਾਂ ਪੁਲਸ ਅਜੇ ਤੱਕ ਉਸ ਤੱਕ ਕਿਉਂ ਨਹੀਂ ਪਹੁੰਚ ਸਕੀ? ਪੀੜਤ ਕੁੜੀ ਕੌਸ਼ਿਕੀ ਨੇ ਪੁਲਸ ਦੀਆਂ ਕਾਰਵਾਈਆਂ ਬਾਰੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਹੈ। ਆਪਣੀ ਵੀਡੀਓ 'ਚ, ਉਸ ਨੇ ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੇ MCD ਸਕੂਲਾਂ 'ਚ ਬਦਲੇਗਾ ਮਿਡ-ਡੇ ਮੀਲ; ਬੱਚਿਆਂ ਦੀ ਥਾਲੀ 'ਚ ਸਜਾਈਆਂ ਜਾਣਗੀਆਂ ਇਹ ਚੀਜ਼ਾਂ
NEXT STORY