ਛਤਰਪਤੀ ਸੰਭਾਜੀਨਗਰ (ਏਜੰਸੀ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ’ਚ ਸ਼ੁੱਕਰਵਾਰ ਨੂੰ ਮਾਤਾ-ਪਿਤਾ ਅਤੇ ਪੁੱਤਰ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, 18 ਸਾਲਾ ਇਕ ਨੌਜਵਾਨ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਪਹਾੜੀ ’ਤੇ ਪਹੁੰਚਿਆ ਸੀ। ਪਿਤਾ ਉਸ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦੋਵੇਂ ਪਹਾੜੀ ਤੋਂ ਹੇਠਾਂ ਡਿੱਗ ਗਏ। ਪਤੀ ਅਤੇ ਪੁੱਤਰ ਦੀ ਮੌਤ ਆਪਣੀਆਂ ਅੱਖਾਂ ਸਾਹਮਣੇ ਦੇਖਣ ਤੋਂ ਬਾਅਦ ਸਦਮੇ ’ਚ ਮਾਂ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਇਹ ਘਟਨਾ ਤਿਸਗਾਓਂ ਇਲਾਕੇ ਦੇ ਖਾਵੜੀਆ ਪਹਾੜੀ ਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਤਿਸਗਾਓਂ ਦੇ ਪੁਰਾਣੇ ਸਰਪੰਚ ਦਾ ਦਾਅਵਾ ਹੈ ਕਿ ਖੁਦਕੁਸ਼ੀ ਕਰਨ ਵਾਲਾ ਨੌਜਵਾਨ ਆਈਫੋਨ ਲੈਣਾ ਚਾਹੁੰਦਾ ਸੀ।
ਪੁਲਸ ਨੇ ਦੱਸਿਆ ਕਿ ਕੁਣਾਲ ਚੰਦਗੁੜੇ (18) ਸਵੇਰੇ ਲਗਭਗ 10 ਵਜੇ ਪਹਾੜੀ ’ਤੇ ਚੜ੍ਹ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਫੋਨ ਦੀ ਮੰਗ ਨੂੰ ਲੈ ਕੇ ਮਾਤਾ-ਪਿਤਾ ਨਾਲ ਹੋਏ ਝਗੜੇ ਤੋਂ ਬਾਅਦ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ। ਛਤਰਪਤੀ ਸੰਭਾਜੀਨਗਰ ਦੇ ਜਲਟਾ ਫਾਟਾ ਇਲਾਕੇ ’ਚ ਰਹਿਣ ਵਾਲੇ ਉਸ ਦੇ ਮਾਤਾ-ਪਿਤਾ, ਮੁਰਲੀਧਰ (48) ਅਤੇ ਸੰਗੀਤਾ ਚੰਦਗੁੜੇ ਉਸ ਨੂੰ ਰੋਕਣ ਲਈ ਉੱਥੇ ਪਹੁੰਚੇ ਸਨ। ਪਿੰਡ ਦੇ ਲੋਕ ਵੀ ਉਨ੍ਹਾਂ ਨਾਲ ਪਹੁੰਚੇ। ਲਗਭਗ 3 ਘੰਟੇ ਤੱਕ ਲੋਕ ਉਸ ਨੂੰ ਹੇਠਾਂ ਆਉਣ ਲਈ ਕਹਿੰਦੇ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਰ 'ਚ ਨੰਨ੍ਹੇ ਮਹਿਮਾਨ ਦੇ ਆਉਣ ਦੀ ਖੁਸ਼ੀ 'ਚ ਚੱਲ ਰਹੀ ਸੀ ਪਾਰਟੀ ! ਬੇਕਾਬੂ ਹੋਈ ਬੱਸ ਨੇ ਪਿਓ ਸਣੇ 5 ਦੀ ਲਈ ਜਾਨ
NEXT STORY