ਬਹਿਰਾਈਚ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਪ੍ਰੇਮੀ ਨਾਲ ਨਿਕਾਹ ਦੀ ਜਿੱਦ 'ਚ ਇਕ ਕੁੜੀ ਸ਼ੁੱਕਰਵਾਰ ਸਵੇਰੇ ਮੋਬਾਈਲ ਟਾਵਰ 'ਤੇ ਚੜ੍ਹ ਗਈ। ਪੁਲਸ ਨੇ ਦੱਸਿਆ ਕਿ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮੁੰਬਈ 'ਚ ਕੰਮ ਕਰ ਰਹੇ ਉਸ ਦੇ ਪ੍ਰੇਮੀ ਨਾਲ ਵੀਡੀਓ ਕਾਲ ਰਾਹੀਂ ਨਿਕਾਹ ਦੀ ਰਸਮ ਪੂਰੀ ਕਰਵਾਈ ਗਈ, ਜਿਸ ਤੋਂ ਬਾਅਦ ਕੁੜੀ ਸੁਰੱਖਿਅਤ ਹੇਠਾਂ ਆ ਗਈ। ਮੋਤੀਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਬ੍ਰਹਮਾ ਗੌੜ ਨੇ ਦੱਸਿਆ ਕਿ ਚੌਧਰੀ ਪਿੰਡ ਸਈਦਾ (18) ਆਰਣੇ ਪਿੰਡ ਦੇ ਹੀ 21 ਸਾਲਾ ਨੂਰੁੱਦੀਨ ਨਾਲ ਨਿਕਾਹ ਕਰਨਾ ਚਾਹੁੰਦੀ ਸੀ।
ਨੂਰੁੱਦੀਨ ਰੁਜ਼ਗਾਰ ਲਈ ਮੁੰਬਈ 'ਚ ਹੈ। ਪਿੰਡ ਵਾਸੀਆਂ ਨੇ ਪੁਲਸ ਨੂੰ ਦੱਸਿਆ ਕਿ ਮੁੰਡਾ ਪਠਾਨ (ਮੁਸਲਿਮ) ਭਾਈਚਾਰੇ ਦਾ ਹੈ, ਜਦੋਂ ਕਿ ਕੁੜੀ ਚੂੜੀਹਾਰ (ਮੁਸਲਿਮ) ਭਾਈਚਾਰੇ ਦੀ ਹੈ। ਪਿੰਡ ਵਾਸੀਆਂ ਦੇ ਅਨੁਸਾਰ, ਪਠਾਨ ਭਾਈਚਾਰੇ ਦੇ ਮੈਂਬਰ ਖੁਦ ਨੂੰ ਚੂੜੀਹਾਰਾਂ ਨਾਲੋਂ ਉੱਚੀ ਜਾਤੀ ਦਾ ਮੰਨਦੇ ਹਨ। ਮੁੰਡੇ ਅਤੇ ਕੁੜੀ ਵਿਚਕਾਰ ਪਿਆਰ ਹੋਣ ਦੇ ਬਾਵਜੂਦ, ਸ਼ਾਇਦ ਇਸੇ ਕਾਰਨ ਮੁੰਡੇ ਦਾ ਪਰਿਵਾਰ ਸ਼ੁਰੂ 'ਚ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਝਿਜਕ ਰਿਹਾ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਕੁੜੀ ਸ਼ੁੱਕਰਵਾਰ ਸਵੇਰੇ 6 ਵਜੇ ਟਾਵਰ 'ਤੇ ਚੜ੍ਹ ਗਈ ਸੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਾਹ ਦੀ ਮੰਗ 'ਤੇ ਅੜੀ ਰਹੀ।
ਕੁੜੀ ਨੂੰ ਟਾਵਰ 'ਤੇ ਚੜ੍ਹਦੇ ਦੇਖ ਕੇ ਭੀੜ ਇਕੱਠੀ ਹੋ ਗਈ। ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਪੁਲਸ ਦੇ ਸਮਝਾਉਣ ਦੇ ਬਾਵਜੂਦ ਉਹ ਹੇਠਾਂ ਉਤਰਨ ਨੂੰ ਤਿਆਰ ਨਹੀਂ ਹੋਈ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਧਿਰਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਅਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਇੰਚਾਰਜ ਦੇ ਅਨੁਸਾਰ, ਦੋਵੇਂ ਧਿਰਾਂ ਦੇ ਸਹਿਮਤ ਹੋਣ ਤੋਂ ਬਾਅਦ ਮੁੰਬਈ 'ਚ ਰਹਿਣ ਵਾਲੇ ਨੌਜਵਾਨ ਨੂਰੁੱਦੀਨ ਨਾਲ ਇਕ ਕਾਜ਼ੀ ਦੀ ਮੌਜੂਦਗੀ 'ਚ ਫ਼ੋਨ ਰਾਹੀਂ ਸੰਪਰਕ ਕੀਤਾ ਗਿਆ। ਗੌੜ ਦੇ ਅਨੁਸਾਰ, ਜਦੋਂ ਨੂਰੁੱਦੀਨ ਸਹਿਮਤ ਹੋ ਗਿਆ, ਤਾਂ ਕਾਜ਼ੀ ਨੇ ਵੀਡੀਓ ਕਾਲ ਰਾਹੀਂ ਆਨਲਾਈਨ ਨਿਕਾਹ ਦੀਆਂ ਰਸਮਾਂ ਨਿਭਾਈਆਂ। ਸਵੇਰੇ 10 ਵਜੇ ਦੇ ਕਰੀਬ, ਕੁੜੀ ਟਾਵਰ ਤੋਂ ਹੇਠਾਂ ਆ ਗਈ। ਥਾਣਾ ਇੰਚਾਰਜ ਨੇ ਨਿਕਾਹ ਸੰਪੰਨ ਕਰਵਾਉਣ 'ਚ ਸਹਿਮਤੀ ਬਣਾਉਣ ਲਈ ਪਰਿਵਾਰ ਅਤੇ ਗੁਆਂਢੀਆਂ ਦੀ ਸ਼ਲਾਘਾਯੋਗ ਭੂਮਿਕਾ ਰਹੀ। ਉਨ੍ਹਾਂ ਕਿਹਾ ਕਿ ਪੁਲਸ ਦਾ ਮਕਸਦ ਕੁੜੀ ਨੂੰ ਸੁਰੱਖਿਅਤ ਹੇਠਾਂ ਉਤਾਰਨਾ ਸੀ, ਜਿਸ 'ਚ ਉਹ ਸਫ਼ਲ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿਹਾੜੀਦਾਰਾਂ ਦੇ ਨਾਂ 'ਤੇ ਖੁਲਵਾਏ ਅਕਾਊਂਟ, ਕਰੋੜਾਂ ਰੁਪਏ..!, ਦਿੱਲੀ ਪੁਲਸ ਨੇ ਸਾਈਬਰ ਠੱਗਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼
NEXT STORY