ਨੈਸ਼ਨਲ ਡੈਸਕ- ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਭਾਰਤ ਨੂੰ ਚਾਬਹਾਰ ਬੰਦਰਗਾਹ ਪ੍ਰੋਜੈਕਟ ਵਿੱਚ ਆਪਣਾ ਨਿਵੇਸ਼ ਜਾਰੀ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਦਿੱਲੀ ਵਿੱਚ ਹੋਈ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਾਗਚੀ ਨੇ ਕਿਹਾ ਕਿ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਇਹ ਪ੍ਰੋਜੈਕਟ ਭਾਰਤ, ਮੱਧ ਏਸ਼ੀਆ ਅਤੇ ਯੂਰਪ ਲਈ ਰਣਨੀਤਕ ਤੌਰ 'ਤੇ ਬੇਹੱਦ ਅਹਿਮ ਹੈ।
ਅਮਰੀਕੀ ਛੋਟ ਖਤਮ ਹੋਣ ਨਾਲ ਵਧੀ ਚਿੰਤਾ
ਅਮਰੀਕਾ ਨੇ ਚਾਬਹਾਰ ਬੰਦਰਗਾਹ ਲਈ ਭਾਰਤ ਨੂੰ ਵਿਸ਼ੇਸ਼ ਛੋਟ ਦਿੱਤੀ ਹੋਈ ਸੀ, ਜੋ 26 ਅਪ੍ਰੈਲ 2026 ਨੂੰ ਖਤਮ ਹੋ ਗਈ ਹੈ। ਇਸ ਛੋਟ ਦੇ ਖਤਮ ਹੋਣ ਤੋਂ ਬਾਅਦ ਭਾਰਤ ਇਸ ਪ੍ਰੋਜੈਕਟ ਵਿੱਚ ਕੰਮ ਅੱਗੇ ਵਧਾਉਣ ਨੂੰ ਲੈ ਕੇ ਅਸਮੰਜਸ ਵਿੱਚ ਹੈ। ਈਰਾਨੀ ਵਿਦੇਸ਼ ਮੰਤਰੀ ਨੇ ਮੰਨਿਆ ਕਿ ਪਾਬੰਦੀਆਂ ਕਾਰਨ ਭਾਰਤ ਦਾ ਨਿਵੇਸ਼ ਕੁਝ ਹੱਦ ਤੱਕ ਧੀਮਾ ਪਿਆ ਹੈ, ਪਰ ਉਨ੍ਹਾਂ ਉਮੀਦ ਜਤਾਈ ਕਿ ਭਾਰਤ ਇਸ 'ਸੁਨਹਿਰੀ ਦਰਵਾਜ਼ੇ' ਰਾਹੀਂ ਆਪਣਾ ਵਪਾਰਕ ਗਲਿਆਰਾ ਜਾਰੀ ਰੱਖੇਗਾ।
ਭਾਰਤ ਦੀ ਕੂਟਨੀਤਕ ਭੂਮਿਕਾ ਦੀ ਤਾਰੀਫ਼
ਅਰਾਗਚੀ ਨੇ ਭਾਰਤ ਦੀ ਨਿਰਪੱਖ ਰਹਿਣ ਦੀ ਨੀਤੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਰਤ ਦੀ ਅਕਸ ਬਹੁਤ ਚੰਗੀ ਹੈ ਅਤੇ ਉਹ ਫਾਰਸ ਦੀ ਖਾੜੀ ਦੇ ਸਾਰੇ ਦੇਸ਼ਾਂ ਦਾ ਦੋਸਤ ਹੈ। ਉਨ੍ਹਾਂ ਅਪੀਲ ਕੀਤੀ ਕਿ ਭਾਰਤ ਨੂੰ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਵਧੇਰੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਭਾਰਤ ਦਾ 'ਪਲਾਨ ਬੀ'
ਅਮਰੀਕੀ ਛੋਟ ਖਤਮ ਹੋਣ ਤੋਂ ਬਾਅਦ ਭਾਰਤ ਦਾ ਵਿਦੇਸ਼ ਮੰਤਰਾਲਾ ਅਮਰੀਕਾ ਅਤੇ ਈਰਾਨ ਦੋਵਾਂ ਨਾਲ ਸੰਪਰਕ ਵਿੱਚ ਹੈ। ਸੂਤਰਾਂ ਅਨੁਸਾਰ, ਭਾਰਤ ਇੱਕ 'ਪਲਾਨ ਬੀ' 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਤਹਿਤ ਪਾਬੰਦੀਆਂ ਦੀ ਮਿਆਦ ਦੌਰਾਨ ਚਾਬਹਾਰ ਵਿੱਚ ਆਪਣੀ ਹਿੱਸੇਦਾਰੀ ਅਸਥਾਈ ਤੌਰ 'ਤੇ ਕਿਸੇ ਸਥਾਨਕ ਈਰਾਨੀ ਸੰਸਥਾ ਨੂੰ ਸੌਂਪੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਇਸ ਬੰਦਰਗਾਹ 'ਤੇ ਲਗਭਗ 1000 ਕਰੋੜ ਰੁਪਏ (120 ਮਿਲੀਅਨ ਡਾਲਰ) ਨਿਵੇਸ਼ ਕਰ ਚੁੱਕਾ ਹੈ।
ਭਾਰਤ ਲਈ ਚਾਬਹਾਰ ਬੰਦਰਗਾਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਸਿੱਧਾ ਰਸਤਾ ਪ੍ਰਦਾਨ ਕਰਦੀ ਹੈ। ਇਹ ਪ੍ਰੋਜੈਕਟ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਨੂੰ ਵੀ ਕਾਊਂਟਰ ਕਰਦਾ ਹੈ।
ਤਰਬੂਜ ਖਾਣਾ ਤੋਂ ਬਾਅਦ ਪਿਤਾ ਦੀ ਮੌਤ, ਪੁੱਤ ICU 'ਚ ਦਾਖਲ; ਇਲਾਕੇ 'ਚ ਫੈਲੀ ਸਨਸਨੀ
NEXT STORY