ਨਵੀਂ ਦਿੱਲੀ — ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਸਹਿਯੋਗੀ ਆਮਿਰ ਹਮਜਾ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਦਾ ਨਿਰਾਦਰ ਸੋਚੀ-ਸਮਝੀ ਯੋਜਨਾ ਸੀ। ਹਮਜਾ ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਆਈ. ਐੱਸ. ਆਈ. ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸੇ ਦੇ ਇਸ਼ਾਰੇ 'ਤੇ ਸਾਜ਼ਿਸ਼ ਰਚੀ ਗਈ ਸੀ।
ਹਮਜਾ ਨੇ ਕਿਹਾ ਕਿ ਆਈ. ਐੱਸ. ਆਈ. ਨਹੀਂ ਚਾਹੁੰਦੀ ਸੀ ਕਿ ਜਾਧਵ ਦੀ ਪਤਨੀ ਅਤੇ ਮਾਂ ਦੀ ਮੁਲਾਕਾਤ ਆਸਾਨੀ ਨਾਲ ਹੋਵੇ। ਇੰਨਾ ਹੀ ਨਹੀਂ ਆਈ. ਐੱਸ. ਆਈ. ਦੀ ਇਸ ਮੁਲਾਕਾਤ 'ਤੇ ਤਿੱਖੀ ਨਜ਼ਰ ਟਿਕੀ ਹੋਈ ਸੀ ਅਤੇ ਇਸ ਲਈ ਜਾਧਵ ਦੀ ਪਤਨੀ ਦੀ ਜੁੱਤੀਆਂ ਉਤਰਵਾ ਲਈਆਂ ਗਈਆਂ ਸਨ।
ਉਸ ਨੇ ਅੱਗੇ ਕਿਹਾ ਕਿ ਆਈ. ਐੱਸ. ਆਈ. ਭਾਰਤ ਨੂੰ ਇਸ ਮੁਲਾਕਾਤ ਰਾਹੀਂ ਨੀਵਾਂ ਦਿਖਾਉਣ ਦੀ ਯੋਜਨਾ ਬਣਾਈ ਬੈਠੀ ਸੀ। ਯਾਦ ਰਹੇ ਕਿ ਜਾਧਵ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਪਾਕਿਸਤਾਨ ਨੇ ਗੈਰ-ਮਨੁੱਖੀ ਰਵੱਈਆ ਅਪਣਾਇਆ ਸੀ। ਹਾਲ ਹੀ 'ਚ ਪਾਕਿਸਤਾਨ ਨੇ ਕੁਲਭੂਸ਼ਣ ਦੀ ਮਾਂ ਅਤੇ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜੀਆਂ ਸਨ।
ਇਤਿਹਾਸ ਰਚਣ ਦੀ ਤਿਆਰੀ 'ਚ ਭਾਰਤ, 31 ਉਪਗ੍ਰਹਿਆਂ ਨੂੰ ਕਰੇਗਾ ਲਾਂਚ
NEXT STORY