ਬੈਂਗਲੁਰੂ (ਭਾਸ਼ਾ)- ਤਾਮਿਲਨਾਡੂ ਦੇ ਮਹੇਂਦਰਗਿਰੀ ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ (ਆਈ.ਪੀ.ਆਰ.ਸੀ.) ਦੇ 'ਹਾਈ ਐਲਟੀਟਿਊਡ ਟੈਸਟ' ਸੈਂਟਰ 'ਚ 25 ਸਕਿੰਟ ਦੀ ਮਿਆਦ ਦੌਰਾਨ ਸੀਈ-20 ਇੰਜਣ ਦਾ ਉਡਾਣ ਪ੍ਰੀਖਣ ਕੀਤਾ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਇਹ ਇੰਜਣ ਐੱਲ.ਵੀ.ਐੱਮ3-ਐੱਮ3 ਮਿਸ਼ਨ ਲਈ ਤੈਅ ਕੀਤਾ ਗਿਆ ਹੈ, ਜਿਸ ਤਹਿਤ ਵਨਵੈੱਬ ਇੰਡੀਆ-1 ਦੇ ਅਗਲੇ 36 ਉਪਗ੍ਰਹਿ ਲਾਂਚ ਕੀਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਇਸਰੋ ਦੀ ਵਪਾਰਕ ਸ਼ਾਖਾ ਨਿਊ ਸਪੇਸ ਇੰਡੀਆ ਲਿਮਟਿਡ (ਐੱਨ.ਐੱਸ.ਆਈ.ਐੱਲ.) ਅਗਲੇ ਸਾਲ ਦੀ ਸ਼ੁਰੂਆਤ 'ਚ ਲੰਡਨ ਸਥਿਤ ਸੈਟੇਲਾਈਟ ਸੰਚਾਰ ਕੰਪਨੀ 'ਵਨ ਵੈਬ' ਦੇ ਇਨ੍ਹਾਂ ਸੈਟੇਲਾਈਟ ਨੂੰ ਲਾਂਚ ਕਰ ਸਕਦੀ ਹੈ।
ਐੱਨ.ਐੱਸ.ਆਈ.ਐੱਲ. ਵਲੋਂ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ.ਡੀ.ਐੱਸ.ਸੀ.-ਐੱਸ.ਐੱਚ.ਏ.ਆਰ.) ਤੋਂ 23 ਅਕਤੂਬਰ ਨੂੰ ਵਨਵੈੱਬ ਦੇ ਪਹਿਲੇ 36 ਸੈਟੇਲਾਈਟ ਲਾਂਚ ਕੀਤਾ ਗਿਆ ਸੀ। ਇਸ ਦੇ ਕੁਝ ਦਿਨ ਬਾਅਦ ਹੀ ਸ਼ੁੱਕਰਵਾਰ ਨੂੰ ਸੀਈ-20 ਇੰਜਣ ਦਾ ਉਡਾਣ ਸੰਬੰਧੀ ਪ੍ਰੀਖਣ ਕੀਤਾ ਗਿਆ। ਐੱਲਵੀਐੱਮ3 ਇਸਰੋ ਦਾ ਸਭ ਤੋਂ ਭਾਰੀ ਰਾਕੇਟ ਹੈ ਅਤੇ ਇਹ ਚਾਰ ਟਨ ਸ਼੍ਰੇਣੀ ਦੇ ਸੈਟੇਲਾਈਟ ਨੂੰ ਜੀਓਸਿੰਕ੍ਰੋਨਸ ਔਰਬਿਟ 'ਚ ਭੇਜਣ 'ਚ ਸਮਰੱਥ ਹੈ। ਇਸਰੋ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ,''ਐੱਲਵੀਐੱਮ3 ਯਾਨ (ਸੀ25 ਸਟੇਜ) ਦਾ ਕ੍ਰਾਇਓਜੇਨਿਕ ਅਪਰ ਸਟੇਜ ਸੀਈ-20 ਇੰਜਣ ਵਲੋਂ ਸੰਚਾਲਿਤ ਹੈ, ਜੋ ਐੱਲਓਐਕਸ-ਐੱਲਐੱਚ2 ਪ੍ਰੋਪਲੈਂਟ ਨਾਲ ਕੰਮ ਕਰਦਾ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਨੁਰਾਗ ਠਾਕੁਰ ਦਾ ਕੇਜਰੀਵਾਲ ਨੂੰ ਵੱਡਾ ਸਵਾਲ- ਕੀ ਦਿੱਲੀ 'ਚ ਪੁਜਾਰੀਆਂ, ਪਾਦਰੀਆਂ ਨੂੰ ਵੀ ਦਿਓਗੇ 18 ਹਜ਼ਾਰ ਰੁਪਏ
NEXT STORY