ਅਮਰਾਵਤੀ- 16,347 ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ 'ਮੈਗਾ ਜ਼ਿਲ੍ਹਾ ਚੋਣ ਕਮੇਟੀ' ਕਰਵਾਉਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਚੋਣ ਕਮੇਟੀ (DSC) ਰਾਹੀਂ ਖਾਲੀ ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸਕੂਲ ਸਿੱਖਿਆ ਡਾਇਰੈਕਟਰ ਵੀ. ਵਿਜੇ ਰਾਮਾ ਰਾਜੂ ਨੇ ਕਿਹਾ ਕਿ ਚਾਹਵਾਨ ਉਮੀਦਵਾਰ 20 ਅਪ੍ਰੈਲ ਤੋਂ 15 ਮਈ ਤੱਕ ਆਨਲਾਈਨ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ ਅਤੇ ਫੀਸਾਂ ਦਾ ਭੁਗਤਾਨ ਕਰ ਸਕਦੇ ਹਨ। ਇਹ ਨੋਟੀਫ਼ਿਕੇਸ਼ਨ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਐਤਵਾਰ ਨੂੰ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪਨੀਰ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ...
ਉਮੀਦਵਾਰ ਸਕੂਲ ਸਿੱਖਿਆ ਵਿਭਾਗ ਦੀਆਂ ਅਧਿਕਾਰਤ ਵੈੱਬਸਾਈਟਾਂ- https://cse.ap.gov.in ਅਤੇ https://apdsc.apcfss.in ਰਾਹੀਂ ਅਪਲਾਈ ਦੇ ਸਕਦੇ ਹਨ। ਕੰਪਿਊਟਰ-ਆਧਾਰਿਤ ਟੈਸਟ (ਸੀ. ਬੀ. ਟੀ) 6 ਜੂਨ ਤੋਂ 6 ਜੁਲਾਈ ਤੱਕ ਹੋਣਗੇ। ਮੈਗਾ DSC-2025 ਬਾਰੇ ਪੂਰੀ ਜਾਣਕਾਰੀ ਵਾਲਾ ਨੋਟੀਫਿਕੇਸ਼ਨ ਜਿਸ 'ਚ ਸਬੰਧਤ ਸਰਕਾਰੀ ਆਦੇਸ਼, ਪੋਸਟ ਵੇਰਵੇ, ਪ੍ਰੀਖਿਆ ਸ਼ਡਿਊਲ, ਸਿਲੇਬਸ ਅਤੇ ਹੈਲਪਡੈਸਕ ਵੇਰਵੇ ਸ਼ਾਮਲ ਹਨ, ਜੋ ਕਿ ਵੈੱਬਸਾਈਟ 'ਤੇ ਉਪਲਬਧ ਹੈ। ਸਕੂਲ ਸਿੱਖਿਆ ਡਾਇਰੈਕਟਰ ਮੁਤਾਬਕ ਜ਼ਿਲ੍ਹਾ ਪੱਧਰ 'ਤੇ 14,088 ਆਸਾਮੀਆਂ ਅਤੇ ਰਾਜ/ਜ਼ੋਨਲ ਪੱਧਰ 'ਤੇ 2,259 ਅਸਾਮੀਆਂ ਭਰੀਆਂ ਜਾਣਗੀਆਂ। ਜ਼ਿਲ੍ਹਾ ਪੱਧਰ 'ਤੇ ਖਾਲੀ ਅਸਾਮੀਆਂ ਵਿਚ 7,487 ਸਕੂਲ ਸਹਾਇਕ, 6,599 ਸੈਕੰਡਰੀ ਗ੍ਰੇਡ ਅਧਿਆਪਕ ਅਤੇ ਦੋ ਸਰੀਰਕ ਸਿੱਖਿਆ ਅਧਿਆਪਕ ਸ਼ਾਮਲ ਹਨ।
ਇਹ ਵੀ ਪੜ੍ਹੋ- ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ... ਯਾਤਰਾ ਹੋਵੇਗੀ ਹੋਰ ਵੀ ਆਸਾਨ
ਸੂਬੇ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ਨ ਨੇ ਕਿਹਾ ਕਿ ਗਠਜੋੜ ਸਰggਕਾਰ ਨੇ ਮੈਗਾ DSC ਨੋਟੀਫ਼ਿਕੇਸ਼ਨ ਨਾਲ ਇਕ ਹੋਰ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਦਿਲੋਂ ਵਧਾਈ ਦਿੱਤੀ। ਮੰਤਰੀ ਨੇ ਕਿਹਾ ਕਿ ਇਹ ਸਮਰਪਿਤ ਅਤੇ ਯੋਗ ਅਧਿਆਪਕਾਂ ਦੀ ਭਰਤੀ ਜ਼ਰੀਏ ਸਕੂਲਾਂ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਇਕ ਇਤਿਹਾਸਕ ਕਦਮ ਹੈ।
ਇਹ ਵੀ ਪੜ੍ਹੋ- ਪਤੀ ਦਾਜ 'ਚ ਮੰਗਦਾ ਸੀ ਫਰਿੱਜ ਤੇ ਕੂਲਰ, ਨਹੀਂ ਮਿਲਿਆ ਤਾਂ ਕੱਟ'ਤੀ ਪਤਨੀ ਦੀ ਗੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਆਂਢੀਆਂ ਦੇ ਘਰ 'ਸ਼ੁੱਭ' ਕੰਮ ਲਈ ਗਿਆ ਸੀ ਸ਼ੁੱਭਮ, ਮਗਰੋਂ ਆਪਣੇ ਘਰ ਵਿਛ ਗਏ ਸੱਥਰ
NEXT STORY