ਹੈਦਰਾਬਾਦ : ਹੈਦਰਾਬਾਦ ਦੇ ਪੋਛਾਰਾਮ ਇਲਾਕੇ ਤੋਂ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 24 ਸਾਲਾ ਨੌਜਵਾਨ ਨੇ ਆਪਣੀ 22 ਸਾਲਾ ਸਾਬਕਾ ਮੰਗੇਤਰ ਨੂੰ ਜ਼ਬਰਦਸਤੀ ਆਪਣਾ HIV ਸੰਕਰਮਿਤ ਖੂਨ ਇੰਜੈਕਸ਼ਨ ਰਾਹੀਂ ਲਗਾ ਦਿੱਤਾ। ਪੁਲਸ ਅਨੁਸਾਰ ਇਹ ਖੌਫਨਾਕ ਕਦਮ ਨੌਜਵਾਨ ਨੇ ਵਿਆਹ ਟੁੱਟਣ ਦੀ ਨਾਰਾਜ਼ਗੀ ਕਾਰਨ ਚੁੱਕਿਆ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਅਤੇ ਪੀੜਤਾ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਪਹਿਲਾਂ ਇਨ੍ਹਾਂ ਦਾ ਵਿਆਹ ਤੈਅ ਹੋਇਆ ਸੀ। ਨੌਜਵਾਨ ਦੇ ਮਾਤਾ-ਪਿਤਾ ਪਹਿਲਾਂ ਹੀ HIV ਤੋਂ ਪ੍ਰਭਾਵਿਤ ਸਨ, ਜਿਸ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਪਿਛਲੇ ਸਾਲ ਸਤੰਬਰ ਵਿੱਚ ਨੌਜਵਾਨ ਦੀ ਜਾਂਚ ਕਰਵਾਈ ਸੀ। ਜਾਂਚ ਰਿਪੋਰਟ ਵਿੱਚ ਨੌਜਵਾਨ HIV ਪਾਜ਼ੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਵਿਆਹ ਰੱਦ ਕਰ ਦਿੱਤਾ ਸੀ।
ਪੁਲਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੂੰ ਲੱਗਦਾ ਸੀ ਕਿ ਜੇਕਰ ਲੜਕੀ ਵੀ ਇਸ ਬੀਮਾਰੀ ਨਾਲ ਸੰਕਰਮਿਤ ਹੋ ਜਾਵੇਗੀ, ਤਾਂ ਉਹ ਉਸ ਨਾਲ ਵਿਆਹ ਕਰ ਲਵੇਗੀ ਅਤੇ ਹਮੇਸ਼ਾ ਉਸ ਦੇ ਨਾਲ ਰਹੇਗੀ। ਇਸੇ ਸੋਚ ਦੇ ਚੱਲਦਿਆਂ 11 ਮਾਰਚ ਨੂੰ ਮੁਲਜ਼ਮ ਲੜਕੀ ਦੇ ਘਰ ਪਹੁੰਚਿਆ ਅਤੇ ਉਸ ਨੂੰ ਜ਼ਬਰਦਸਤੀ ਸੰਕਰਮਿਤ ਖੂਨ ਦਾ ਇੰਜੈਕਸ਼ਨ ਲਗਾ ਦਿੱਤਾ।
ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੋਛਾਰਾਮ ਆਈ.ਟੀ. ਕੋਰੀਡੋਰ ਪੁਲਸ ਸਟੇਸ਼ਨ ਵਿੱਚ ਮੁਲਜ਼ਮ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ, ਪੀੜਤ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਅਸਾਮ ਵਿਧਾਨ ਸਭਾ ਚੋਣਾਂ 2026: ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
NEXT STORY