ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਕਰੋੜਾਂ ਰੁਪਏ ਦੇ ਨਿਵੇਸ਼ ਧੋਖਾਧੜੀ ਮਾਮਲੇ ਦੀ ਜਾਂਚ ਦੇ ਅਧੀਨ ਸ਼੍ਰੀਨਗਰ 'ਚ 5 ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਜੰਮੂ ਕਸ਼ਮੀਰ ਪੁਲਸ ਦੀ ਸਾਈਬਰ ਸ਼ਾਖਾ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਇਲੈਕਟ੍ਰਾਨਿਕ ਉਪਕਰਣ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਹਿੰਦੀ ਫਿਲਮ 'ਫਿਰ ਹੇਰਾਫੇਰੀ' ਤੋਂ ਪ੍ਰੇਰਿਤ ਹੋ ਕੇ ਜਾਲਸਾਜ਼ਾਂ ਨੇ ਕਰਨ ਨਗਰ ਇਲਾਕੇ 'ਚ 'ਕਿਊਰੇਟਿਵ ਸਰਵੇ' ਨਾਂ ਦੀ ਇਕ ਕੰਪਨੀ ਦੀ ਸਥਾਪਨਾ ਕੀਤੀ ਅਤੇ 2 ਹਫ਼ਤਿਆਂ ਅੰਦਰ ਨਿਵੇਸ਼ ਨੂੰ ਦੁੱਗਣਾ ਕਰਨ ਦੇ ਬਹਾਨੇ ਕਈ ਲੋਕਾਂ ਤੋਂ ਘੱਟੋ-ਘੱਟ 59 ਕਰੋੜ ਰੁਪਏ ਠੱਗ ਲਏ।
ਇਹ ਵੀ ਪੜ੍ਹੋ : 52 ਸਾਲਾ ਸ਼ਖ਼ਸ ਨੇ 9 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਰੇਪ, ਫਿਰ ਕਤਲ ਕਰ ਨਹਿਰ 'ਚ ਸੁੱਟੀ ਲਾਸ਼
ਉਨ੍ਹਾਂ ਦੱਸਿਆ ਕਿ ਠੱਗੀ ਦੀ ਰਾਸ਼ੀ ਵਧ ਸਕਦੀ ਹੈ, ਕਿਉਂਕਿ ਜਾਂਚ ਅਜੇ ਵੀ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਨੇ ਸ਼ੁਰੂਆਤ 'ਚ ਆਪਣਾ ਵਾਅਦਾ ਪੂਰਾ ਕੀਤਾ, ਜਿਸ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਵੱਧ ਨਿਵੇਸ਼ਕ ਆਏ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 2 ਸਥਾਨਕ ਯੂ-ਟਿਊਬਰਜ਼ ਵਲੋਂ ਇਸ ਯੋਜਨਾ ਨੂੰ ਉਤਸ਼ਾਹ ਦਿੱਤਾ ਗਿਆ, ਜਿਸ ਨਾਲ ਕੰਪਨੀ ਦੀ ਲੋਕਪ੍ਰਿਯਤਾ ਵਧੀ। ਉਨ੍ਹਾਂ ਕਿਹਾ ਕਿ ਬਾਅਦ 'ਚ ਕੰਪਨੀ ਦੇ ਮਾਲਕ ਗਾਇਬ ਹੋ ਗਏ ਅਤੇ ਲੋਕਾਂ ਨੇ ਕਰਨ ਨਗਰ ਇਲਾਕੇ 'ਚ ਦਫ਼ਤਰ ਬੰਦ ਪਾਇਆ। ਯੂ-ਟਿਊਬਰ ਇਦਰੀਸ ਮੀਰ ਨੇ ਕਿਹਾ ਕਿ ਉਨ੍ਹਾਂ ਨੂੰ ਧੋਖਾਧੜੀ ਲਈ ਜ਼ਿੰਮੇਵਾਰੀ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਉਨ੍ਹਾਂ ਨੇ ਕੰਪਨੀ ਨੂੰ ਆਪਣੇ ਚੈਨਲ 'ਤੇ 'ਪੇਡ ਪ੍ਰਮੋਸ਼ਨ' ਵਜੋਂ ਦਿਖਾਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ 'ਚ ਅਮਿਤ ਸ਼ਾਹ ਬੋਲੇ- ਨਵੇਂ ਅਪਰਾਧਿਕ ਕਾਨੂੰਨਾਂ ਤਹਿਤ 'ਮੌਬ ਲਿੰਚਿੰਗ' ਲਈ ਮੌਤ ਦੀ ਸਜ਼ਾ ਦੀ ਵਿਵਸਥਾ
NEXT STORY