ਕਠੂਆ/ਜੰਮੂ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਤੀਜੀ ਜਮਾਤ ਦੀ ਇਕ ਵਿਦਿਆਰਥਣ ਸੀਰਤ ਨਾਜ਼ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵੀਡੀਓ ਸੰਦੇਸ਼ 'ਚ ਆਪਣੇ ਸਕੂਲ 'ਚ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਸੀ। ਸੀਰਤ ਦੀ ਇਸ ਅਪੀਲ ਦੇ ਕੁਝ ਦਿਨ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸਕੂਲ ਨੂੰ ਨਵਾਂ ਰੂਪ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦਰਅਸਲ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਤੋਂ ਇਕ ਵੀਡੀਓ ਜ਼ਰੀਏ ਸੀਰਤ ਨਾਜ਼ ਵਲੋਂ ਕੀਤੀ ਗਈ ਅਪੀਲ ਨੇ ਜੰਮੂ ਦੇ ਸਕੂਲ ਸਿੱਖਿਆ ਦੇ ਡਾਇਰੈਕਟਰ ਰਵੀ ਸ਼ੰਕਰ ਸ਼ਰਮਾ ਨੂੰ ਦੂਰ-ਦੁਰਾਡੇ ਲੋਹਾਈ-ਮਲਹਾਰ ਬਲਾਕ ਦੇ ਸਰਕਾਰੀ ਸਕੂਲ ਦਾ ਦੌਰਾ ਕਰਨ ਲਈ ਪ੍ਰੇਰਿਤ ਕੀਤਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ- J&K ਦੀ 'ਵਾਇਰਲ ਗਰਲ' ਸੀਰਤ ਬਣਨਾ ਚਾਹੁੰਦੀ ਹੈ IAS ਅਫ਼ਸਰ, PM ਮੋਦੀ ਨੂੰ ਕੀਤੀ ਇਹ ਖ਼ਾਸ ਅਪੀਲ
ਨਾਜ਼ ਨੇ ਆਪਣੀ 4 ਮਿੰਟ ਦੀ ਵੀਡੀਓ ਦੀ ਸ਼ੁਰੂਆਤ 'ਚ ਕਿਹਾ ਕਿ ਅਸਲਾਮ ਅਲੈਕੁਮ ਮੋਦੀ ਜੀ। ਤੁਸੀਂ ਕਿਵੇਂ ਹੋ, ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ, ਮੇਰੀ ਵੀ ਗੱਲ ਸੁਣੋ। ਸਕੂਲ ਦੀ ਖ਼ਸਤਾ ਹਾਲਤ ਦਾ ਜ਼ਿਕਰ ਕਰਦਿਆਂ ਨਾਜ਼ ਨੇ ਕਿਹਾ ਸੀ ਕਿ ਵਿਦਿਆਰਥੀ ਗੰਦੇ ਫ਼ਰਸ਼ 'ਤੇ ਬੈਠਣ ਲਈ ਮਜਬੂਰ ਹਨ, ਜਿਸ ਨਾਲ ਅਕਸਰ ਉਨ੍ਹਾਂ ਦੀ ਸਕੂਲ ਦੀ ਵਰਦੀ ਗੰਦੀ ਹੋ ਜਾਂਦੀ ਹੈ। ਉਸ ਨੇ ਸਕੂਲ ਦੇ ਪਖਾਨਿਆਂ ਦੀ ਮਾੜੀ ਹਾਲਤ, ਖੁੱਲ੍ਹੇ 'ਚ ਪਖ਼ਾਨੇ ਦੀ ਸਮੱਸਿਆ ਅਤੇ ਸਕੂਲ ਦੇ ਅਧੂਰੇ ਨਿਰਮਾਣ ਕੰਮ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ- ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ
ਨਾਜ਼ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਭਾਵੁਕ ਅਪੀਲ ਕਰਦਿਆਂ ਕਿਹਾ ਸੀ ਕਿ ਤੁਸੀਂ ਪੂਰੇ ਦੇਸ਼ ਦੀ ਗੱਲ ਸੁਣਦੇ ਹੋ, ਕ੍ਰਿਪਾ ਕਰ ਕੇ ਮੇਰੀ ਵੀ ਸੁਣੋ ਅਤੇ ਸਾਡੇ ਲਈ ਇਕ ਵਧੀਆ ਸਕੂਲ ਬਣਾਓ ਤਾਂ ਜੋ ਅਸੀਂ ਆਪਣੀ ਪੜ੍ਹਾਈ ਜਾਰੀ ਰੱਖ ਸਕੀਏ। ਵੀਡੀਓ ਨੂੰ ਧਿਆਨ 'ਚ ਲੈਂਦੇ ਹੋਏ ਜੰਮੂ-ਕਸ਼ਮੀਰ ਪ੍ਰਸ਼ਾਸਨ ਤੁਰੰਤ ਸਕੂਲ ਨੂੰ ਨਵਾਂ ਰੂਪ ਦੇਣ ਲਈ ਹਰਕਤ ਵਿਚ ਆ ਗਿਆ। ਸਕੂਲ ਦਾ ਦੌਰਾ ਕਰਨ ਮਗਰੋਂ ਸ਼ਰਮਾ ਨੇ ਕਿਹਾ ਕਿ ਸਕੂਲ ਨੂੰ ਆਧੁਨਿਕ ਤਰਜ਼ 'ਤੇ ਅਪਗ੍ਰੇਡ ਕਰਨ ਲਈ 91 ਲੱਖ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਸੀ ਪਰ ਕਿਸੇ ਪ੍ਰਸ਼ਾਸਨਿਕ ਮਨਜ਼ੂਰੀ ਕਾਰਨ ਕੰਮ ਅਟਕ ਗਿਆ ਸੀ। ਹੁਣ ਉਸ ਨੂੰ ਸੁਲਝਾ ਲਿਆ ਗਿਆ ਹੈ ਅਤੇ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਪੁੱਤ ਨੂੰ ਬਚਾਉਣ ਲਈ ਮਾਂ ਤੇ ਛੋਟੇ ਭੈਣ-ਭਰਾ ਨੇ ਖੂਹ 'ਚ ਮਾਰੀ ਛਾਲ, ਚਾਰਾਂ ਦੀ ਮੌਤ
ਰਾਜਨਾਥ ਸਿੰਘ ਕੋਵਿਡ-19 ਪਾਜ਼ੇਟਿਵ, ਘਰ 'ਚ ਹੋਏ ਇਕਾਂਤਵਾਸ
NEXT STORY