ਜੰਮੂ-ਕਸ਼ਮੀਰ — ਜੰਮ-ਕਸ਼ਮੀਰ ਦੇ ਉਦਯੋਗਪਤੀਆਂ ਦੇ ਸੰਗਠਨ ਨੇ ਇਥੋਂ ਦੀਆਂ ਇਕਾਈਆਂ ਦੇ ਸੈਂਕੜੇ ਕਰੋੜਾਂ ਰੁਪਏ ਦੇ ਲਟਕੇ ਬਕਾਏ ਜਾਰੀ ਕਰਨ ਲਈ ਉਪ ਰਾਜਪਾਲ ਜੀ. ਸੀ. ਮਰਮੂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਇਨ੍ਹਾਂ ਇਕਾਈਆਂ ਵਲੋਂ ਸਰਕਾਰੀ ਵਿਭਾਗਾਂ ਨੂੰ ਵੱਖ-ਵੱਖ ਉਤਪਾਦਾਂ ਦੀ ਸਪਲਾਈ ਕੀਤੀ ਗਈ ਹੈ ਜਿਸ ਦੀ ਅਦਾਇਗੀ ਬਕਾਇਆ ਹੈ। ਬਾਰੀ ਬ੍ਰਾਹਾਣਾ ਇੰਡਸਟਰੀਜ਼ ਐਸੋਸੀਏਸ਼ਨ (ਬੀਬੀਆਈਏ) ਨੇ ਦਾਅਵਾ ਕੀਤਾ ਹੈ ਕਿ ਸਮਾਲ ਸਕੇਲ ਇੰਡਸਟਰੀਜ਼ (ਐਸਐਸਆਈ) ਵਲੋਂ ਬਿਜਲੀ ਵਿਕਾਸ ਕਾਰਪੋਰੇਸ਼ਨ (ਪੀਡੀਡੀ) ਨੂੰ ਸਿੱਧੇ ਕੀਤੀ ਗਈ ਸਪਲਾਈ ਦਾ ਲਗਭਗ 200 ਕਰੋੜ ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਕਾਰਪੋਰੇਸ਼ਨ (ਸੀਆਈਸੀਓਪੀ) ਦੁਆਰਾ ਸਪਲਾਈ ਕੀਤੀ ਗਈ ਸਮੱਗਰੀ ਦਾ 72 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਇਹ ਭੁਗਤਾਨ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਟਕਿਆ ਹੋਇਆ ਹੈ। ਬੀਬੀਆਈਏ ਦੇ ਪ੍ਰਧਾਨ ਲਲਿਤ ਮਹਾਜਨ ਨੇ ਇਥੇ ਉਦਯੋਗ ਸੰਗਠਨ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਇਸ ਤੋਂ ਇਲਾਵਾ ਐਸ.ਆਈ.ਸੀ.ਓ.ਪੀ. ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਐਸ.ਐਸ.ਆਈ. ਵਲੋਂ ਸਪਲਾਈ ਕੀਤੇ ਸਮਾਨ ਦਾ 450 ਕਰੋੜ ਰੁਪਏ ਦਾ ਭੁਗਤਾਨ ਜਾਰੀ ਕਰਨ 'ਚ ਅਸਫਲ ਰਿਹਾ ਹੈ। ਉਸਨੇ ਉਪ ਰਾਜਪਾਲ ਨੂੰ ਪੀਡੀਡੀ, ਪਬਲਿਕ ਹੈਲਥ ਇੰਜੀਨੀਅਰਿੰਗ ਅਤੇ ਹੋਰ ਸਰਕਾਰੀ ਵਿਭਾਗਾਂ ਨੂੰ ਸਪਲਾਈ ਕੀਤੇ ਗਏ ਸਮਾਨ ਦੇ ਲਟਕੇ ਭੁਗਤਾਨ ਨੂੰ ਜਾਰੀ ਕਰਨ ਲਈ ਤੁਰੰਤ ਆਦੇਸ਼ ਦੇਣ ਦੀ ਅਪੀਲ ਕੀਤੀ ਹੈ।
JNU ਪ੍ਰਦਰਸ਼ਨ : ਦਿੱਲੀ ਮੈਟਰੋ ਦੇ 3 ਸਟੇਸ਼ਨ ਬੰਦ, ਸੜਕਾਂ 'ਤੇ ਲੱਗਾ ਜਾਮ
NEXT STORY