ਜੰਮੂ (ਭਾਸ਼ਾ)— ਜੰਮੂ ਜ਼ਿਲ੍ਹੇ ਵਿਚ ਇਕ ਨਾਬਾਲਗ ਕੁੜੀ ਸਮੇਤ 5 ਲਾਪਤਾ ਲੋਕ ਆਪਣੇ ਪਰਿਵਾਰਾਂ ਨੂੰ ਫਿਰ ਤੋਂ ਮਿਲੇ। ਅਧਿਕਾਰੀਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਨਾਬਾਲਗ ਕੁੜੀ ਦੇ ਪਿਤਾ ਆਫਤਾਬ ਲੋਨ ਨੇ ਜੰਮੂ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਵੀਰਵਾਰ ਸ਼ਾਮ ਨੂੰ ਪੀਰਮਿਥਾ ਇਲਾਕੇ ਤੋਂ ਲਾਪਤਾ ਹੋ ਗਈ ਸੀ। ਪੁਲਸ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਅਤੇ ਸੀ. ਸੀ. ਟੀ. ਵੀ. ਫੁਟੇਜ ਵੇਖੀ ਅਤੇ ਸ਼ੁੱਕਰਵਾਰ ਨੂੰ ਇਕ ਬੱਸ ਅੱਡੇ ਕੋਲ ਕੁੜੀ ਦਾ ਪਤਾ ਲੱਗਾ ਲਿਆ। ਕੁੜੀ ਨੂੰ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਲਿਆਜਾਇਆ ਗਿਆ ਅਤੇ ਉਸ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਹੋਰ ਔਰਤਾਂ ਅਤੇ ਦੋ ਪੁਰਸ਼ਾਂ ਦੇ ਵੀ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ। ਔਰਤਾਂ ਅਰਨੀਆ ਇਲਾਕੇ ਤੋਂ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ। ਔਰਤਾਂ ਅਰਨੀਆ ਇਲਾਕੇ ਤੋਂ ਲਾਪਤਾ ਹੋਈਆਂ ਸਨ। ਇਸ ਤੋਂ ਇਲਾਵਾ ਦੀਪੁਕ ਕੁਮਾਰ ਰਾਜਪੁਰ ਮੰਗੋਟ੍ਰੀਅਨ ਅਤੇ ਸੁਰਾਮ ਚੰਦਨ ਨਵੀ ਬਸਤੀ ਇਲਾਕਿਆਂ ਤੋਂ ਲਾਪਤਾ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਤਾਂ ਲਾਉਣ ਲਈ ਸੀ. ਸੀ. ਟੀ. ਵੀ. ਫੁਟੇਜ ਵੇਖੀ ਗਈ ਅਤੇ ਹੋਰ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਫਿਰ ਤੋਂ ਮਿਲੇ।
ਹਰਿਆਣਾ ਨੂੰ ਕੇਂਦਰ ਤੋਂ ਮਿਲੀ ਆਗਿਆ, ਕਿਸਾਨਾਂ ਵਿਰੁੱਧ ਦਰਜ ਸਾਰੇ ਮੁਕੱਦਮੇ ਹੋਣਗੇ ਵਾਪਸ
NEXT STORY