ਜੰਮੂ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਸਵੇਰੇ ਡਰੋਨ ਜ਼ਰੀਏ ਸਰਹੱਦ ਪਾਰ ਸੁੱਟ ਗਈ ਆਈ. ਈ. ਡੀ., ਹਥਿਆਰਾਂ ਅਤੇ ਨਕਦੀ ਦੀ ਇਕ ਖੇਪ ਬਰਾਮਦ ਕੀਤੀ। ਸੀਨੀਅਰ ਪੁਲਸ ਸੁਪਰਡੈਂਟ ਅਭਿਸ਼ੇਕ ਮਹਾਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਲੋਕਾਂ ਨੇ ਵੀਰਵਾਰ ਸਵੇਰੇ ਕਰੀਬ 6.15 ਵਜੇ ਕੌਮਾਂਤਰੀ ਸਰਹੱਦ ਤੋਂ ਲੱਗਭਗ 5 ਕਿਲੋਮੀਟਰ ਦੂਰ ਰਾਮਗੜ੍ਹ ਅਤੇ ਵਿਜੇਪੁਰ ਵਿਚਾਲੇ ਇਕ ਸ਼ੱਕੀ ਸੀਲਬੰਦ ਪੈਕੇਟ ਵੇਖਿਆ ਅਤੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ।
ਇਹ ਵੀ ਪੜ੍ਹੋ- ਸਾਂਬਾ: 24 ਸਾਲਾਂ ਬਾਅਦ ਸਰਹੱਦ ਪਾਰ ਬੰਜਰ ਜ਼ਮੀਨ ’ਤੇ ਕਿਸਾਨਾਂ ਨੇ ਕੀਤੀ ਖੇਤੀ
ਮਹਾਜਨ ਨੇ ਕਿਹਾ ਕਿ ਸ਼ੱਕੀ ਪੈਕਟ ’ਚ ਸਟੀਲ ਦੇ ਤਲੇ ਵਾਲਾ ਲੱਕੜ ਦਾ ਇਕ ਬਾਕਸ ਸੀ, ਜਿਸ ’ਚੋਂ ਬੰਬ ਰੋਕੂ ਦਸਤੇ ਨੇ ਡੇਟੋਨੇਟਰ ਸਮੇਤ 2 ਆਈ. ਈ. ਡੀ., 2 ਚੀਨੀ ਪਿਸਤੌਲਾਂ, 60 ਰਾਊਂਡ ਨਾਲ 4 ਮੈਗਜੀਨ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਹ ਨਕਦੀ 500 ਰੁਪਏ ਦੇ ਨੋਟਾਂ ਵਿਚ ਹੈ।
ਇਹ ਵੀ ਪੜ੍ਹੋ- ਸਖ਼ਤ ਮਿਹਨਤਾਂ ਨੂੰ ਪਿਆ ਬੂਰ; ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਬਣੀ ‘ਨਿਊਰੋਸਰਜਨ’, ਕੁੜੀਆਂ ਲਈ ਬਣੀ ਪ੍ਰੇਰਨਾ
ਮਹਾਜਨ ਨੇ ਕਿਹਾ ਕਿ ਇਹ ਸਰਹੱਦ ਪਾਰ ਤੋਂ ਡਰੋਨ ਜ਼ਰੀਏ ਸਾਮਾਨ ਸੁੱਟੇ ਜਾਣ ਦਾ ਮਾਮਲਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਖੇਪ ਦਾ ਇਸਤੇਮਾਲ ਕਿਸੇ ਅਣਹੋਣੀ ਘਟਨਾ ਨੂੰ ਅੰਜ਼ਾਮ ਦੇਣ ਲਈ ਕੀਤਾ ਜਾ ਸਕਦਾ ਸੀ ਪਰ ਪੁਲਸ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮਹਾਜਨ ਨੇ ਦੱਸਿਆ ਕਿ ਖੇਪ ਦੀ ਜਾਣਕਾਰੀ ਦੇਣ ਵਾਲੇ ਸਥਾਨਕ ਲੋਕਾਂ ਅਤੇ ਇਸ ’ਤੇ ਕਾਰਵਾਈ ਕਰਨ ਵਾਲੇ ਪੁਲਸ ਕਰਮੀਆਂ ਨੂੰ ਇਨਾਮ ਦਿੱਤਾ ਜਾਵੇਗਾ।
ਸਾਊਥ ਸੁਪਰਸਟਾਰ ਕਮਲ ਹਾਸਨ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਦਾਖ਼ਲ
NEXT STORY