ਜੰਮੂ— ਅੱਤ ਦੀ ਪੈ ਰਹੀ ਗਰਮੀ 'ਚ ਪਾਣੀ ਦੀ ਕਿੱਲਤ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਭਾਰਤ ਦੇ ਕਈ ਸੂਬਿਆਂ 'ਚ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਜਦੋ-ਜਹਿੱਦ ਕਰਨੀ ਪੈ ਰਹੀ ਹੈ। ਮੀਲਾਂ ਦੂਰੀ ਦੇ ਪੈਦਲ ਪੈਂਡੇ ਤੋਂ ਬਾਅਦ ਵੀ ਲੋਕਾਂ ਨੂੰ ਪੀਣ ਵਾਲਾ ਗੰਦਾ ਪਾਣੀ ਨਸੀਬ ਹੋ ਰਿਹਾ ਹੈ। ਕੁਝ ਅਜਿਹੇ ਹੀ ਹਾਲਾਤ ਹਨ, ਜੰਮੂ-ਕਸ਼ਮੀਰ ਦੇ ਸਾਬਾ ਦੇ ਪਿੰਡ ਪਾਡਾਲ ਦੇ, ਇੱਥੋਂ ਦੇ ਪਿੰਡ ਵਾਸੀ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਡੂੰਘਾ ਹੋ ਗਿਆ ਹੈ, ਜਿਸ ਕਾਰਨ ਸਾਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਪਾਣੀ ਇਕੱਠਾ ਕਰਨ ਲਈ ਖਰਾਬ ਰਸਤਿਆਂ ਤੋਂ ਪੈਦਲ ਜਾਂਦੇ ਹਾਂ। ਸਾਡੇ ਕੋਲ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਾਣੀ ਨਹੀਂ ਹੈ, ਕਿਉਂਕਿ ਪਾਣੀ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ ਹੈ।

ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਪਾਣੀ ਲਈ ਉਨ੍ਹਾਂ ਨੂੰ ਪੂਰਾ ਦਿਨ ਮਿਹਨਤ ਕਰਨੀ ਪੈਂਦੀ ਹੈ। ਸਿਰ 'ਤੇ ਘੜੇ ਚੁੱਕ ਕੇ ਕਈ ਮੀਲ ਪੈਦਲ ਹੀ ਜਾਣਾ ਪੈ ਰਿਹਾ ਹੈ। ਬਸ ਇੰਨਾ ਹੀ ਨਹੀਂ ਪਹਾੜੀ ਰਸਤਾ ਹੋਣ ਕਰ ਕੇ ਮੁਸ਼ਕਲਾਂ ਆਉਂਦੀ ਹਨ। ਔਰਤਾਂ ਘਰਾਂ ਦੇ ਕੰਮਾਂ ਨੂੰ ਛੱਡ ਕੇ ਪਾਣੀ ਲਈ ਜਦੋ-ਜਹਿੱਦ ਕਰ ਰਹੀਆਂ ਹਨ ਪਰ ਫਿਰ ਵੀ ਪਾਣੀ ਸਾਫ ਨਹੀਂ ਮਿਲ ਰਿਹਾ।
ਪ੍ਰੇਮੀ ਜੋੜੇ ਨੇ ਇਕ-ਦੂਜੇ ਨੂੰ ਗੋਲੀ ਮਾਰ ਕੇ ਮੌਤ ਨੂੰ ਲਗਾਇਆ ਗਲੇ
NEXT STORY