ਜੰਮੂ- ਫਰੀਦਾਬਾਦ ’ਚ ਹਾਲ ਹੀ ’ਚ ਸੰਪੰਨ ਹੋਏ 37ਵੇਂ ਅਖਿਲ ਭਾਰਤੀ ਕਰਾਟੇ ਚੈਂਪੀਅਨਸ਼ਿਪ 2021 ’ਚ ਜੰਮੂ ਕਸ਼ਮੀਰ ਦੇ ਸ਼ਿਤੋ ਰਊ ਕਰਾਟੇ ਸਕੂਲ ਨੇ ਤਮਗੇ ਜਿੱਤੇ ਹਨ। ਇਸ ਚੈਂਪੀਅਨਸ਼ਿਪ ’ਚ ਕਰੀਬ 15 ਸੂਬਿਆਂ ਨੇ ਹਿੱਸਾ ਲਿਆ। ਇਹ ਚੈਂਪੀਅਨਸ਼ਿਪ ਐੱਨ.ਕੇ.ਐੱਫ. ਕਰਾਟੇ ਡੋ ਫੈਡਰੇਸ਼ਨ ਆਫ਼ ਇੰਡੀਅਨ ਨਾਲ ਸੰਬੰਧਤ ਸ਼ਿਤੋ ਰਊ ਕਰਾਟੇ ਸਕੂਲ ਆਫ਼ ਇੰਡੀਆ ਵਲੋਂ ਆਯੋਜਿਤ ਕੀਤੀ ਗਈ ਸੀ।
ਇਸ ਚੈਂਪੀਅਨਸ਼ਿਪ ’ਚ ਜਿਨ੍ਹਾਂ ਵਿਦਿਆਰਥੀਆਂ ਨੇ ਤਮਗੇ ਜਿੱਤੇ ਹਨ, ਉਨ੍ਹਾਂ ਦੇ ਨਾਮ ਹੇਠਾਂ ਲਿਖੇ ਗਏ ਹਨ।
1 ਤਨਮਯ ਗੁਪਤਾ- ਓਪਨ ਚੈਲੇਂਜ ਕਪ ’ਚ ਸਿਲਵਰ ਮੈਡਲ, ਸੀਨੀਅਰ ਕੁਮਾਈਟ ਕਰਾਟੇ ’ਚ ਗੋਲਡ ਮੈਡਲ
2- ਸ਼ਿਵਾਏ ਹੰਗਲੂ- 16 ਤੋਂ 17 ਸਾਲ ਕੁਮਾਇਟੀ ਸੋਨ ਤਮਗਾ
3- ਲਕਸ਼ੈ ਭਟ- 14 ਤੋਂ 15 ਸਾਲ ਕੈਡੇਟ ਸੋਨ ਤਮਗਾ
4- ਰਿਸ਼ਭ ਮਕਰੂ- ਸੋਨ ਤਮਗਾ
5- ਗੁਰਪ੍ਰੀਤ ਸਿੰਘ- ਕਾਟਾ ਗੋਲਡ ਮੈਡਲ, ਓਪਨ ਚੈਲੇਂਜ ਕੁਮਾਇਟੀ ’ਚ ਕਾਂਸੀ ਮੈਡਲ
6- ਅਤੁਲ ਨਾਰਾਇਣ ਸਿੰਘ- ਕਮਤੀ ’ਚ ਸੋਨਾ
7- ਪਾਰਥ ਚੰਨਾ- ਕੁਮਾਇਟੀ ’ਚ ਚਾਂਦੀ ਦਾ ਤਮਗਾ ਅਤੇ ਕਾਟਾ ਚਾਂਦੀ ਤਮਗਾ
8- ਧਰੁਵ ਸਿੰਘ- ਕਾਟਾ ਚਾਂਦੀ ਤਮਗਾ, ਕੁਮਾਇਟ ’ਚ ਕਾਂਸੀ
9- ਸੁਮਿਤ ਵਰਮਾ- ਕੁਮਾਇਟ ਕਾਂਸੀ ਤਮਗਾ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੇ ਅਖਿਲ ਭਾਰਤੀ ਚੈਂਪੀਅਨਸ਼ਿਪ ਦੌਰਾਨ ਆਲ ਟਰਾਫ਼ੀ ’ਚ ਦੂਜਾ ਸਥਾਨ ਹਾਸਲ ਕੀਤਾ।
ਜੰਮੂ ਕਸ਼ਮੀਰ : ਅਮਿਤ ਸ਼ਾਹ ਨੇ ਨਵੀਂ ਉਦਯੋਗਿਕ ਨੀਤੀ ਦੇ ਅਧੀਨ ਲਾਂਚ ਕੀਤਾ ਵੈੱਬ ਪੋਰਟਲ, ਹੋਵੇਗਾ ਇਹ ਲਾਭ
NEXT STORY