ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਬੱਲੇਬਾਜ਼ੀ ਕੋਚ ਦਿਨੇਸ਼ ਕਾਰਤਿਕ ਨੇ ਆਪਣੀ ਪਸੰਦੀਦਾ 'ਆਲ-ਟਾਈਮ ਪਲੇਇੰਗ ਇਲੈਵਨ' ਦੀ ਚੋਣ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਟੀਮ ਦੀ ਚੋਣ ਵਿੱਚ 2025 ਦੇ ਸੀਜ਼ਨ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਜਿੱਥੇ ਆਰ.ਸੀ.ਬੀ. ਨੇ ਇਤਿਹਾਸਕ ਖ਼ਿਤਾਬ ਜਿੱਤਿਆ ਸੀ। ਕਾਰਤਿਕ ਨੇ ਆਪਣੀ ਟੀਮ ਵਿੱਚ ਪੁਰਾਣੇ ਦਿੱਗਜਾਂ ਦੇ ਨਾਲ-ਨਾਲ ਖ਼ਿਤਾਬ ਜਿਤਾਉਣ ਵਾਲੇ ਮੌਜੂਦਾ ਸਿਤਾਰਿਆਂ 'ਤੇ ਭਰੋਸਾ ਜਤਾਇਆ ਹੈ।
ਵਿਰਾਟ ਕੋਹਲੀ ਨਹੀਂ, ਰਜਤ ਪਾਟੀਦਾਰ ਹੋਣਗੇ ਕਪਤਾਨ
ਕਾਰਤਿਕ ਦੀ ਇਸ ਟੀਮ ਦਾ ਸਭ ਤੋਂ ਹੈਰਾਨੀਜਨਕ ਫੈਸਲਾ ਕਪਤਾਨੀ ਨੂੰ ਲੈ ਕੇ ਰਿਹਾ। ਉਨ੍ਹਾਂ ਨੇ ਵਿਰਾਟ ਕੋਹਲੀ ਦੀ ਜਗ੍ਹਾ ਰਜਤ ਪਾਟੀਦਾਰ ਨੂੰ ਟੀਮ ਦੀ ਕਮਾਨ ਸੌਂਪੀ ਹੈ। ਕਾਰਤਿਕ ਦਾ ਮੰਨਣਾ ਹੈ ਕਿ ਪਾਟੀਦਾਰ ਨੇ 2025 ਵਿੱਚ ਆਪਣੀ ਕਪਤਾਨੀ ਹੇਠ ਆਰ.ਸੀ.ਬੀ. ਨੂੰ ਪਹਿਲਾ ਆਈ.ਪੀ.ਐੱਲ. ਖ਼ਿਤਾਬ ਦਿਵਾ ਕੇ ਇਤਿਹਾਸ ਰਚਿਆ ਹੈ, ਇਸ ਲਈ ਉਹ ਇਸ ਜ਼ਿੰਮੇਵਾਰੀ ਦੇ ਅਸਲ ਹੱਕਦਾਰ ਹਨ।
ਧਮਾਕੇਦਾਰ ਓਪਨਿੰਗ ਜੋੜੀ ਅਤੇ ਮਜ਼ਬੂਤ ਮਿਡਲ ਆਰਡਰ
ਬੱਲੇਬਾਜ਼ੀ ਕ੍ਰਮ ਵਿੱਚ ਕਾਰਤਿਕ ਨੇ 'ਯੂਨੀਵਰਸ ਬੌਸ' ਕ੍ਰਿਸ ਗੇਲ ਅਤੇ ਫਾਫ ਡੂ ਪਲੇਸਿਸ ਨੂੰ ਬਤੌਰ ਓਪਨਰ ਚੁਣਿਆ ਹੈ। ਇਸ ਕਾਰਨ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੂੰ ਤੀਜੇ ਨੰਬਰ 'ਤੇ ਰੱਖਿਆ ਗਿਆ ਹੈ। ਚੌਥੇ ਨੰਬਰ 'ਤੇ ਕਪਤਾਨ ਪਾਟੀਦਾਰ ਖੁਦ ਹਨ, ਜਦਕਿ ਪੰਜਵੇਂ ਨੰਬਰ 'ਤੇ 'ਮਿਸਟਰ 360 ਡਿਗਰੀ' ਏ.ਬੀ. ਡਿਵਿਲੀਅਰਜ਼ ਨੂੰ ਥਾਂ ਮਿਲੀ ਹੈ।
ਵਿਕਟਕੀਪਰ ਵਜੋਂ ਕਾਰਤਿਕ ਨੇ ਜਿਤੇਸ਼ ਸ਼ਰਮਾ 'ਤੇ ਭਰੋਸਾ ਜਤਾਇਆ ਹੈ। ਆਲਰਾਊਂਡਰ ਵਜੋਂ ਕਰੁਣਾਲ ਪਾਂਡਿਆ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ 2025 ਦੇ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਯਾਦਗਾਰ ਪ੍ਰਦਰਸ਼ਨ ਕੀਤਾ ਸੀ।
ਗੇਂਦਬਾਜ਼ੀ ਵਿੱਚ ਸਿਰਾਜ ਅਤੇ ਚਾਹਲ ਦੀ ਜੋੜੀ
ਗੇਂਦਬਾਜ਼ੀ ਹਮਲੇ ਦੀ ਅਗਵਾਈ ਮੁਹੰਮਦ ਸਿਰਾਜ ਅਤੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਕਰਨਗੇ। ਡੈੱਥ ਓਵਰਾਂ ਲਈ ਹਰਸ਼ਲ ਪਟੇਲ ਨੂੰ ਟੀਮ ਵਿੱਚ ਰੱਖਿਆ ਗਿਆ ਹੈ, ਜਦਕਿ ਸਪਿਨ ਵਿਭਾਗ ਦੀ ਕਮਾਨ ਆਰ.ਸੀ.ਬੀ. ਦੇ ਸਭ ਤੋਂ ਸਫਲ ਗੇਂਦਬਾਜ਼ ਯੁਜ਼ਵੇਂਦਰ ਚਾਹਲ ਦੇ ਹੱਥਾਂ ਵਿੱਚ ਹੋਵੇਗੀ।
ਦਿਨੇਸ਼ ਕਾਰਤਿਕ ਦੀ ਆਲ-ਟਾਈਮ RCB ਪਲੇਇੰਗ ਇਲੈਵਨ:
ਕ੍ਰਿਸ ਗੇਲ, ਫਾਫ ਡੂ ਪਲੇਸਿਸ, ਵਿਰਾਟ ਕੋਹਲੀ, ਰਜਤ ਪਾਟੀਦਾਰ (ਕਪਤਾਨ), ਏ.ਬੀ. ਡਿਵਿਲੀਅਰਜ਼, ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਯਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਾਹਲ ਅਤੇ ਜੋਸ਼ ਹੇਜ਼ਲਵੁੱਡ।
IPL 2026: ਸੈਮਸਨ ਨੂੰ ਰੈਨਾ ਦੀ ਸਲਾਹ; ਦੱਸਿਆ CSK ਲਈ ਕਿਹੜੇ ਨੰਬਰ 'ਤੇ ਬੱਲੇਬਾਜ਼ੀ ਕਰਨਾ ਹੋਵੇਗਾ ਫਾਇਦੇਮੰਦ
NEXT STORY