ਨਵੀਂ ਦਿੱਲੀ (ਭਾਸ਼ਾ)- ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਨੇ ਦੇਸ਼ ਵਾਸੀਆਂ ਨੂੰ ਚਿੱਠੀ ਲਿਖ ਕੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਿਆ ਦਾ ਮਹੱਤਵ ਨਹੀਂ ਸਮਝਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਸੋਦੀਆ ਦੀ ਚਿੱਠੀ ਟਵਿੱਟਰ 'ਤੇ ਸਾਂਝੀ ਕਰਦੇ ਹੋਏ ਲਿਖਿਆ,''ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਦੇਸ਼ ਦੇ ਨਾਮ ਚਿੱਠੀ ਲਿਖੀ ਹੈ- ਪ੍ਰਧਾਨ ਮੰਤਰੀ ਦਾ ਘੱਟ ਪੜ੍ਹਿਆ-ਲਿਖਿਆ ਹੋਣਾ ਦੇਸ਼ ਲਈ ਬੇਹੱਦ ਖ਼ਤਰਨਾਕ ਹੈ। ਮੋਦੀ ਜੀ ਵਿਗਿਆਨ ਦੀਆਂ ਗੱਲਾਂ ਨਹੀਂ ਸਮਝਦੇ। ਮੋਦੀ ਜੀ ਸਿੱਖਿਆ ਦਾ ਮਹੱਤਵ ਨਹੀਂ ਸਮਝਦੇ। ਪਿਛਲੇ ਕੁਝ ਸਾਲਾਂ 'ਚ (ਉਨ੍ਹਾਂ ਨੇ) 60 ਹਜ਼ਾਰ ਸਕੂਲ ਬੰਦ ਕੀਤੇ। ਭਾਰਤ ਦੀ ਤਰੱਕੀ ਲਈ ਪੜ੍ਹਿਆ-ਲਿਖਿਆ ਪ੍ਰਧਾਨ ਮੰਤਰੀ ਹੋਮ ਜ਼ਰੂਰੀ ਹੈ।''
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 26 ਫਰਵਰੀ ਨੂੰ ਸਿਸੋਦੀਆ ਨੂੰ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ 2021-22 ਦੇ ਨਿਰਮਾਣ ਅਤੇ ਲਾਗੂ ਕਰਨ 'ਚ ਭ੍ਰਿਸ਼ਟਾਚਾਰ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਸੀ।
ਨਵਜੋਤ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਕੀਤੀ ਮੁਲਾਕਾਤ
NEXT STORY