ਜੈਪੁਰ- ਰਾਜਸਥਾਨ 'ਚ ਗੁੱਜਰ ਅਤੇ ਹੋਰ ਜਾਤੀਆਂ ਨੂੰ 5 ਫੀਸਦੀ ਰਾਖਵਾਂਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਰਾਖਵਾਂਕਰਨ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਮਾਮਲੇ 'ਚ ਹਾਈਕੋਰਟ ਦੁਆਰਾ ਰੋਕ ਨਾ ਲਗਾਉਣ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਹਾਈਕੋਰਟ ਦਾ ਅੰਤਰਿਮ ਆਦੇਸ਼ ਹੈ। ਸੂਬਾ ਸਰਕਾਰ ਦੁਆਰਾ ਰਾਜਸਥਾਨ ਪਿਛੜੇ ਵਰਗ ਸੋਧ ਐਕਟ 2019 ਤਹਿਤ ਗੁੱਜਰ ਸਮੇਤ 5 ਜਾਤੀਆਂ ਗਾੜੀਆ ਲੁਹਾਰ, ਬੰਜਾਰਾ , ਰੇਬਾੜੀ ਅਤੇ ਰਾਈਕਾ ਨੂੰ ਐੱਮ. ਬੀ. ਸੀ (ਪੱਛੜੀਆ ਸ਼ੇਣੀਆ) 'ਚ 5 ਫੀਸਦੀ ਵਿਸ਼ੇਸ਼ ਰਾਖਵਾਂਕਰਨ ਦੇਣ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਸੀ।
ਪਟੀਸ਼ਨ 'ਚ ਰਾਜਸਥਾਨ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ 'ਚ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਤਾਂ ਜਾਰੀ ਕੀਤਾ ਸੀ ਪਰ ਰਾਖਵਾਂਕਰਨ 'ਤੇ ਰੋਕ ਲਗਾਉਣ 'ਤੇ ਇਨਕਾਰ ਕਰ ਦਿੱਤਾ ਸੀ।
ਲਾਲੂ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਹੁਣ 10 ਅਪ੍ਰੈਲ ਹੋਵੇਗੀ ਸੁਣਵਾਈ
NEXT STORY