ਜੈਪੁਰ– ਪੁਲਸ ਨੂੰ ਕਿਸੇਵੀ ਕੇਸ ਦੀ ਜਾਂਚ ’ਚ ਦੋਸ਼ੀਆਂ ਤਕ ਪਹੁੰਚਣ ਲਈ ਫਿੰਗਰਪ੍ਰਿੰਟਸ ਦੀ ਲੋੜ ਮੁੱਖ ਰੂਪ ਨਾਲ ਪੈਂਦੀ ਹੈ। ਘਟਨਾ ਵਾਲੀ ਥਾਂ ’ਤੇ ਮਿਲੇ ਫਿੰਗਰਪ੍ਰਿੰਟਸ ਪੁਲਸ ਨੂੰ ਦੋਸ਼ੀਆਂ ਤਕ ਪਹੁੰਚਾਉਣ ’ਚ ਬਹੁਤ ਮਦਦ ਕਰਦੇ ਹਨ ਪਰ ਫਿੰਗਰਪ੍ਰਿੰਟ ਦੀ ਜਾਂਚ ’ਚ ਇਸਤੇਮਾਲ ਹੋਣ ਵਾਲੇ ਪਾਊਡਰ ਦੀ ਕੀਮਤ ਬਹੁਚ ਜ਼ਿਆਦਾ ਹੁੰਦੀ ਹੈ। ਸਿਰਪ 10 ਗ੍ਰਾਮ ਪਾਊਡਰ ਲਈ 3850 ਰੁਪਏ ਚੁਕਾਉਣੇ ਹੁੰਦੇ ਹਨ। ਜੈਪੁਰ ਦੇ ਖੋਜੀਆਂ ਨੇ ਇਸ ਖਰਚ ਨਾਲ ਨਜਿੱਠਣ ਦਾ ਤਰੀਕਾ ਲੱਭ ਲਿਆ ਹੈ। ਉਨ੍ਹਾਂ ਨੇ ਗੰਨੇ ਦੀ ਰਹਿੰਦ-ਖੂੰਹਦ ਨਾਲ ਫਿੰਗਰਪ੍ਰਿੰਟ ਲੈਣ ਦਾ ਇਕ ਅਜਿਹਾ ਤਰੀਕਾ ਲਭਿਆ ਹੈ ਜੋ ਬੇਹਤ ਕਿਫਾਇਤੀ ਅਤੇ ਪ੍ਰਭਾਵਸ਼ਾਲੀ ਹੈ। ਇਸ ਕਿੱਟ ਦੀ ਕੀਮਤ ਸਿਰਫ 50 ਰੁਪਏ ਹੈ। ਜੈਪੁਰ ਦੇ ਖੋਜੀਆਂ ਦੀ ਇਕ ਟੀਮ ’ਚ ਚੂਰੂ ਨਿਵਾਸੀ ਵਿਨੇ ਆਸੇਰੀ ਵੀ ਹੈ, ਜਿਸ ਦੀ ਉਮਰ 20 ਸਾਲ ਹੈ। ਉਨ੍ਹਾਂ ਦੱਸਿਆ ਕਿ ਇਹ ਦੇਸ਼ ਦਾ ਸਭ ਤੋਂ ਸਸਤਾ ਫਿੰਗਰਪ੍ਰਿੰਟ ਜਾਂਚਣ ਦਾ ਤਰੀਕਾ ਹੈ। ਇਸ ਖੋਜ ’ਤੇ ਵਿਵੇਕਾਨੰਦ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਡਿਪਾਰਟਮੈਂਟ ਨੇ ਦਾਅਵਾ ਕੀਤਾ ਹੈ ਕਿ ਇਹ ਪਾਊਡਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨਾਲ ਖੋਜੀਆਂ ਨੂੰ ਫੇਫੜਿਆਂ ਦੀ ਬੀਮਾਰੀ ਵੀ ਨਹੀਂ ਹੋਵੇਗੀ।
ਮੌਜੂਦਾ ਸਮੇਂ ’ਚ ਪੁਲਸ ਅਪਰਾਧੀਆਂ ਦੇ ਫਿੰਗਰਪ੍ਰਿੰਟ ਇਕ ਵਿਸ਼ੇਸ਼ ਤਰ੍ਹਾਂ ਦੀ ਸਿਆਹੀ ਨਾਲ ਲੈਂਦੀ ਹੈ,ਜੋ ਜ਼ਿਆਦਾ ਸਮੇਂ ਤਕ ਪੰਨਿਆਂ’ਤੇ ਨਹੀਂ ਟਿਕ ਪਾਉਂਦੀ। ਉੱਥੇ ਹੀ ਜੇਕਰ ਇਸਦੀ ਤੁਲਨਾ ਚਾਰਕੋਲ ਪਾਊਡਰ ਨਾਲ ਕੀਤੀ ਜਾਵੇ ਤਾਂ ਇਸ ’ਤੇ ਲਏ ਹੋਏ ਪ੍ਰਿੰਟ 50 ਸਾਲਾਂ ਤੋਂ ਜ਼ਿਆਦਾ ਚਲਦੇ ਹਨ ਪਰ ਚਾਰਕੋਲ ਪਾਊਡਰ ਦੀ ਕੀਮਤ ਪੁਲਸ ਵਿਭਾਗ ਲਈ ਵੱਡੀ ਸਮੱਸਿਆ ਹੈ। ਇਸ ਦੀ ਕੀਮਤ ਵੀ ਜ਼ਿਆਦਾ ਹੈ ਅਤੇ 10 ਗ੍ਰਾਮ ਪਾਊਡਰ ਨਾਲ ਸਿਰਫ 5-7 ਅਪਰਾਧੀਆਂ ਦੇ ਹੀ ਫਿੰਗਰਪ੍ਰਿੰਟ ਲਏ ਜਾ ਸਕਦੇ ਹਨ।
ਖੋਜੀਆਂ ਮੁਤਾਬਕ, ਇਸ ਖੋਜ ਨਾਲ ਪੁਲਸ ਵਿਭਾਗ ਦਾ ਖਰਚਾ ਵੀ ਘੱਟ ਹੋਵੇਗਾ ਅਤੇ ਗੰਨੇ ਦੀ ਰਹਿੰਦ-ਖੂੰਹਦ ਨੂੰ ਮੁੜ ਇਸਤੇਮਾਲ ’ਚ ਵੀ ਲਿਆਇਆ ਜਾ ਸਕੇਗਾ। ਗੰਨੇ ਦੇ ਕੂੜੇ ਦੇ ਫਾਈਬਰ ਬਹੁਚ ਛੋਟੇ ਹੁੰਦੇ ਹਨ, ਜਿਨ੍ਹਾਂ ਨਾਲ ਬਣਾਏ ਗਏ ਪਾਊਡਰ ਨਾਲ ਫਿੰਗਰਪ੍ਰਿੰਟ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ’ਚ ਇਸਤੇਮਾਲ ਕੀਤੀ ਜਾਣ ਵਾਲੀ ਕਿੱਟ ਵਿਦੇਸ਼ ਤੋਂ ਮੰਗਵਾਈ ਜਾਂਦੀ ਹੈ, ਜਿਸ ਦੀ ਕੀਮਤ ਕਾਫੀ ਜ਼ਿਆਦਾ ਹੁੰਦੀ ਹੈ। ਇਸ ਖੋਜ ਨੂੰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਤੋਂ ਮਾਣਤਾ ਵੀ ਮਿਲ ਗਈ ਹੈ।
ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਏਗੀ ਭਾਜਪਾ, ਸ਼ੁਰੂ ਕਰੇਗੀ 'ਸਨੇਹ ਯਾਤਰਾ'
NEXT STORY