ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਈਰਾਨ ਦੇ ਆਪਣੇ ਹਮਰੁਤਬਾ ਹੁਸੈਨ ਆਮਿਰ ਅਬਦੁੱਲਾਹਿਅਨ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ। ਦੋਵੇਂ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਦੋ-ਪੱਖੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੁਲਾਕਾਤ ਦੀਆਂ ਤਸਵੀਰਾਂ ਨਾਲ ਟਵੀਟ ਕੀਤਾ,''ਨਵੀਂ ਦਿੱਲੀ 'ਚ ਈਰਾਨ ਦੇ ਵਿਦੇਸ਼ ਮੰਤਰੀ ਆਮਿਰ ਅਬਦੁੱਲਾਹਿਅਨ ਦਾ ਸੁਆਗਤ। ਅੱਜ ਸਾਡੀ ਚਰਚਾ 'ਚ ਸਾਡੇ ਕਰੀਬੀ ਅਤੇ ਦੋਸਤੀਪੂਰਨ ਸੰਬੰਧ ਪ੍ਰਦਰਿਸ਼ਤ ਹੋਣਗੇ।''
ਈਰਾਨ ਦੇ ਵਿਦੇਸ਼ ਮੰਤਰੀ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤ ਦੀ ਤਿੰਨ ਦਿਨਾਂ ਯਾਤਰਾ 'ਤੇ ਹਨ। ਉਨ੍ਹਾਂ ਦੀ ਭਾਰਤ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਭਾਜਪਾ ਦੇ 2 ਸਾਬਕਾ ਅਧਿਕਾਰੀਆਂ ਦੀ ਪੈਗੰਬਰ ਮੁਹੰਮਦ 'ਤੇ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਪੱਛਮੀ ਏਸ਼ੀਆਈ ਦੇਸ਼ਾਂ 'ਚ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਚ ਅਰਬ ਦੇਸ਼ਾਂ ਦੀ ਤਿੱਖੀ ਪ੍ਰਤੀਕਿਰਿਆ ਬਾਅਦ, ਇਸਲਾਮਿਕ ਸਹਿਯੋਗ ਸੰਗਠਨ ਦੇ ਕਿਸੇ ਮੈਂਬਰ ਦੇਸ਼ ਦੇ ਸੀਨੀਅਰ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਵਿਦੇਸ਼ ਮੰਤਰਾਲਾ ਅਨੁਸਾਰ, ਅਬਦੁੱਲਾਹਿਅਨ ਨਵੀਂ ਦਿੱਲੀ 'ਚ ਬੈਠਕਾਂ ਤੋਂ ਬਾਅਦ ਮੁੰਬਈ ਅਤੇ ਹੈਦਰਾਬਾਦ ਦੀ ਵੀ ਯਾਤਰਾ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
19 ਕਸ਼ਮੀਰੀ ਹਿੰਦੂ ਪਰਿਵਾਰਾਂ ਨੂੰ 32 ਸਾਲ ਤੋਂ ਚੰਡੀਗੜ੍ਹ ’ਚ ਘਰ ਮਿਲਣ ਦੀ ਉਡੀਕ
NEXT STORY