ਨੈਸ਼ਨਲ ਡੈਸਕ- ਮਾਂ ਵੈਸ਼ਨੋ ਦੇਵੀ ਦੀ ਯਾਤਰਾ ਦੇਸ਼ ਦੀਆਂ ਸਭ ਤੋਂ ਪ੍ਰਸਿੱਧ ਯਾਤਰਾਵਾਂ 'ਚੋਂ ਇਕ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ 'ਚ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਲਈ ਕਟੜਾ ਪਹੁੰਚਦੇ ਹਨ। ਮਾਨਤਾ ਹੈ ਕਿ ਮਾਤਾ ਦੇ ਦਰਬਾਰ 'ਚ ਆਇਆ ਕੋਈ ਵੀ ਭਗਤ ਖਾਲੀ ਹੱਥ ਨਹੀਂ ਮੁੜਦਾ ਕਿਉਂਕਿ ਮਾਤਾ ਰਾਣੀ ਆਪਣੇ ਭਗਤਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਯਾਤਰਾ ਸਿਰਫ਼ ਮਾਤਾ ਰਾਣੀ ਦੇ ਦਰਸ਼ਨ ਕਰਨ ਨਾਲ ਪੂਰੀ ਨਹੀਂ ਹੁੰਦੀ? ਇਸ ਯਾਤਰਾ ਦਾ ਇਕ ਅਹਿਮ ਨਿਯਮ ਹੈ, ਜੋ ਖੁਦ ਮਾਤਾ ਰਾਣੀ ਨੇ ਬਣਾਇਆ ਹੈ।
ਭੈਰਵ ਬਾਬਾ ਦੇ ਦਰਸ਼ਨ ਹਨ ਲਾਜ਼ਮੀ
ਧਾਰਮਿਕ ਮਾਨਤਾਵਾਂ ਅਨੁਸਾਰ, ਮਾਤਾ ਵੈਸ਼ਨੋ ਦੇਵੀ ਨੇ ਭੈਰਵ ਬਾਬਾ ਨੂੰ ਵਰਦਾਨ ਦਿੱਤਾ ਸੀ ਕਿ ਜੋ ਵੀ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਤੋਂ ਬਾਅਦ ਭੈਰਵ ਬਾਬਾ ਦੇ ਦਰਸ਼ਨ ਨਹੀਂ ਕਰੇਗਾ, ਉਸ ਦੀ ਯਾਤਰਾ ਕਦੇ ਵੀ ਪੂਰੀ ਨਹੀਂ ਮੰਨੀ ਜਾਵੇਗੀ। ਇਹੀ ਕਾਰਨ ਹੈ ਕਿ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਤੋਂ ਬਾਅਦ ਭੈਰਵ ਮੰਦਰ ਜਾਣਾ ਹਰ ਭਗਤ ਲਈ ਲਾਜ਼ਮੀ ਹੈ।
ਸ਼ਰਧਾਲੂ ਅਕਸਰ ਕਰਦੇ ਹਨ ਇਹ ਗਲਤੀ
ਯਾਤਰਾ ਦੌਰਾਨ ਸ਼ਰਧਾਲੂ ਅਕਸਰ ਸਭ ਤੋਂ ਵੱਡੀ ਗਲਤੀ ਭੈਰਵ ਬਾਬਾ ਦੇ ਦਰਸ਼ਨ ਨਾ ਕਰਕੇ ਕਰਦੇ ਹਨ। ਕਈ ਵਾਰ ਸ਼ਰਧਾਲੂ ਥਕਾਵਟ, ਸਮੇਂ ਦੀ ਘਾਟ ਜਾਂ ਭੈਰਵ ਮੰਦਰ ਦੀ ਔਖੀ ਚੜ੍ਹਾਈ ਕਾਰਨ ਉੱਥੇ ਜਾਣ ਬਚਦੇ ਹਨ। ਕੁਝ ਲੋਕ ਇਹ ਸੋਚ ਕੇ ਮਨ ਨੂੰ ਸ਼ਾਂਤ ਕਰ ਲੈਂਦੇ ਹਨ ਕਿ ਭਵਿੱਖ 'ਚ ਫਿਰ ਕਦੇ ਆ ਕੇ ਦਰਸ਼ਨ ਕਰ ਲੈਣਗੇ, ਪਰ ਸ਼ਾਸਤਰਾਂ ਅਨੁਸਾਰ ਅਜਿਹਾ ਕਰਨ ਨਾਲ ਯਾਤਰਾ ਅਧੂਰੀ ਰਹਿ ਜਾਂਦੀ ਹੈ।
ਰੋਪ-ਵੇਅ ਨੇ ਯਾਤਰਾ ਕੀਤੀ ਆਸਾਨ
ਜੇਕਰ ਤੁਸੀਂ ਪੈਦਲ ਚੜ੍ਹਾਈ ਕਰਨ 'ਚ ਅਸਮਰੱਥ ਹੋ, ਤਾਂ ਹੁਣ ਭੈਰਵ ਮੰਦਰ ਪਹੁੰਚਣਾ ਬਹੁਤ ਆਸਾਨ ਹੋ ਗਿਆ ਹੈ। ਸ਼ਰਧਾਲੂ ਮਾਤਾ ਰਾਣੀ ਦੇ ਭਵਨ ਤੋਂ ਭੈਰਵ ਮੰਦਰ ਤੱਕ ਪਹੁੰਚਣ ਲਈ ਰੋਪ-ਵੇਅ (Ropeway) ਦੀ ਵਰਤੋਂ ਕਰ ਸਕਦੇ ਹਨ। ਇਸ ਸਹੂਲਤ ਰਾਹੀਂ ਤੁਸੀਂ ਮਹਿਜ਼ ਕੁਝ ਹੀ ਮਿੰਟਾਂ 'ਚ ਭੈਰਵ ਬਾਬਾ ਦੇ ਦਰਸ਼ਨ ਕਰ ਸਕਦੇ ਹੋ ਅਤੇ ਆਪਣੀ ਯਾਤਰਾ ਨੂੰ ਸਫਲ ਬਣਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਖਿਆ ਵਿਭਾਗ ਦੀ ਬਿਲਡਿੰਗ 'ਚ ਲੱਗ ਗਈ ਭਿਆਨਕ ਅੱਗ! ਦਿੱਲੀ ਫਾਇਰ ਬ੍ਰਿਗੇਡ ਨੂੰ ਪਈਆਂ ਭਾਜੜਾਂ
NEXT STORY