ਪੁੰਛ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਜੰਗਲਾਤ ਖੇਤਰ 'ਚ ਸੁਰੱਖਿਆ ਫ਼ੋਰਸਾਂ ਨੇ ਐਤਵਾਰ ਨੂੰ ਇਕ ਚੱਟਾਨ ਦੇ ਹੇਠੋਂ ਵੱਡੀ ਮਾਤਰਾ 'ਚ ਕਾਫ਼ੀ ਸਾਲ ਪਹਿਲਾਂ ਲੁੱਕਾ ਕੇ ਰੱਖੀ ਗਈ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੀ ਸੰਯੁਕਤ ਤਲਾਸ਼ੀ ਮੁਹਿੰਮ ਦੌਰਾਨ ਸੇਰਾ ਚੌਵਾਨਾ ਜੰਗਲ ਤੋਂ ਇਹ ਬਰਾਮਦਗੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਵਿਸਫ਼ੋਟਕ ਸਮੱਗਰੀ ਚੱਟਾਨਾਂ ਦੇ ਹੇਠਾਂ ਮਿਲੀ, ਜੋ 2 ਦਹਾਕੇ ਪਹਿਲਾਂ ਅੱਤਵਾਦੀਆਂ ਵਲੋਂ ਲੁੱਕਾ ਕੇ ਰੱਖੀ ਗਈ ਸੀ। ਵਿਸਫ਼ੋਟਕ ਸਮੱਗਰੀ 'ਚ ਕਈ ਹੱਥਗੋਲੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੰਬ ਨੂੰ ਨਕਾਰਾ ਕਰਨ ਵਾਲੇ ਦਸਤੇ ਦੇ ਮਾਹਿਰਾਂ ਨੇ ਕੰਟਰੋਲ ਵਿਸਫ਼ੋਟ 'ਚ ਇਨ੍ਹਾਂ ਵਿਸਫ਼ੋਟਕਾਂ, ਜਿਨ੍ਹਾਂ ਦੀ ਗਿਣਤੀ 50 ਸੀ ਨੂੰ ਨਸ਼ਟ ਕਰ ਦਿੱਤਾ।

ਕੇਂਦਰ ਦੇ ਨਿਰਦੇਸ਼ ਮਗਰੋਂ ਪੰਜਾਬ ਨਾਰਾਜ਼, ਹਿਮਾਚਲ ਨਾਲ ਟਕਰਾਅ ਵਧਣ ਦਾ ਖ਼ਦਸ਼ਾ
NEXT STORY