ਸ਼੍ਰੀਨਗਰ (ਏਜੰਸੀ)- ਜੰਮੂ-ਕਸ਼ਮੀਰ ਅਪਰਾਧ ਸ਼ਾਖਾ ਦੇ ਆਰਥਿਕ ਅਪਰਾਧ ਸੈੱਲ (ਈ.ਓ. ਡਬਲਿਊ.) ਨੇ ਕਸ਼ਮੀਰ ਵਿਚ ਭੋਲੇ-ਭਾਲੇ ਨਿਵੇਸ਼ਕਾਂ ਤੋਂ ਲੱਗਭਗ 2 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਬੈਂਗਲੁਰੂ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਡਗਾਮ ਜ਼ਿਲੇ ਦੇ ਚਰਾਰ-ਏ-ਸ਼ਰੀਫ਼ ਦਾ ਰਹਿਣ ਵਾਲਾ ਜੁਨੈਦ-ਉਲ-ਇਸਲਾਮ ਰਣਬੀਰ ਪੀਨਲ ਕੋਡ (ਆਰ. ਪੀ. ਸੀ.) ਦੀ ਧਾਰਾ 420 ਦੇ ਤਹਿਤ ਦਰਜ ਇਕ ਮਾਮਲੇ ਵਿਚ ਲੋੜੀਂਦਾ ਸੀ ਅਤੇ ਪਿਛਲੇ ਇਕ ਸਾਲ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।
ਈ. ਓ. ਡਬਲਿਊ. ਦੇ ਬੁਲਾਰੇ ਨੇ ਕਿਹਾ ਕਿ ਉਸ ਨੂੰ ਬੈਂਗਲੁਰੂ ਦੇ ਮੰਗਮਮਨਾਪਾਲਿਆ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਸ਼੍ਰੀਨਗਰ ਦੀ ਚੌਥੀ ਵਧੀਕ ਮੁੰਸਿਫ਼ ਨਿਆਇਕ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਦੀ ਪਾਲਣਾ ਵਿਚ ਕੀਤੀ ਗਈ, ਜਿਸ ਨੇ ਉਸ ਦੇ ਖ਼ਿਲਾਫ ਵਾਰੰਟ ਜਾਰੀ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਰਸ਼ ਡੱਲਾ ਦੇ ਨੈੱਟਵਰਕ ’ਤੇ ਨਕੇਲ ਲਈ ਛਾਪੇਮਾਰੀ
NEXT STORY