ਰਾਜੌਰੀ- ਜੰਮੂ-ਕਸ਼ਮੀਰ ਦੇ ਰਾਜੌਰੀ ਖੇਤਰ ਵਿਚ ਸੇਬ ਦੇ ਕਿਸਾਨ ਇਕ ਮਿਸਾਲ ਕਾਇਮ ਕਰ ਰਹੇ ਹਨ ਕਿਉਂਕਿ ਉਹ ਛੋਟੀ ਖੇਤੀਯੋਗ ਜ਼ਮੀਨ ਵਿਚ ਵੱਡੀ ਮਾਤਰਾ ’ਚ ਫ਼ਲ ਉਗਾ ਰਹੇ ਹਨ। ਬੁੱਗਲ ਬਲਾਕ ਵਿਚ ਗੱਬਰ ਪੰਚਾਇਤ ਦੀ ਵਾਹੀਯੋਗ ਜ਼ਮੀਨ ਹੈ। ਠੰਡੇ ਮੌਸਮ ਦਾ ਇਹ ਇਲਾਕਾ ਪੀਰ ਪੰਜਾਲ ਪਹਾੜਾਂ ਦੇ ਕੇਂਦਰ ਵਿਚ ਸਥਿਤ ਹੈ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਕਿਸਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਜੋ ਪਹਿਲਾਂ ਮੱਕੀ ਅਤੇ ਕਣਕ ਦੀ ਵਾਢੀ ਕਰਦੇ ਸਨ। ਇਹ ਕਿਸਾਨ ਹੁਣ ਸੇਬ ਦੀ ਖੇਤੀ ਵੱਲ ਰੁਖ਼ ਕਰ ਚੁੱਕੇ ਹਨ। ਉਹ ਹੁਣ ਸੇਬ ਦੀਆਂ ਲਗਭਗ ਸਾਰੀਆਂ ਵਧੀਆ ਕਿਸਮਾਂ ਅਤੇ ਗੁਣਾਂ ਨੂੰ ਉਗਾਉਣ ਵਿਚ ਲੱਗੇ ਹੋਏ ਹਨ। ਸੇਬਾਂ ਤੋਂ ਇਲਾਵਾ ਉਹ ਅਖਰੋਟ ਦੀ ਖੇਤੀ ਕਰਨ ਵਿਚ ਵੀ ਰੁੱਝੇ ਹੋਏ ਹਨ।
ਇਕ ਸਥਾਨਕ ਕਿਸਾਨ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਸੇਬ ਸਾਡੇ ਖੇਤਾਂ ਤੋਂ ਹਨ, ਇਹ ਬਹੁਤ ਵਧੀਆ ਗੁਣਵੱਤਾ ਦੇ ਹਨ। ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਨੂੰ ਵਿਕਸਿਤ ਕਰਨ ਬਾਰੇ ਕਿਹਾ ਹੈ। ਅਸੀਂ ਗਰੀਬ ਲੋਕ ਇਸ ਛੋਟੀ ਜਿਹੀ ਖੇਤੀਯੋਗ ਜ਼ਮੀਨ 'ਤੇ ਸੇਬ ਉਗਾ ਕੇ ਬਹੁਤ ਚੰਗਾ ਕਰ ਰਹੇ ਹਾਂ।’’
ਕਾਂਗਰਸ ਦੀ ਨੀਂਹ ਕਮਜ਼ੋਰ, ਪਾਰਟੀ ਕਦੇ ਵੀ ਟੁੱਟ ਸਕਦੀ ਹੈ : ਆਜ਼ਾਦ
NEXT STORY