ਨੈਸ਼ਨਲ ਡੈਸਕ : ਸਰਦੀਆਂ ਦਾ ਮੌਸਮ ਚੱਲ ਰਿਹਾ ਹੈ। ਪਹਾੜੀ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਅਜਿਹੀ ਹਾਲਤ ’ਚ ਜੰਮੂ-ਕਸ਼ਮੀਰ ’ਚ ਸਕੀਇੰਗ ਦੀ ਗੱਲ ਨਾ ਹੋਵੇ, ਇਹ ਸੰਭਵ ਨਹੀਂ ਹੈ। ਦਰਅਸਲ, ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਦੇ ਨਾਲ ਹੀ ਨੌਜਵਾਨਾਂ ਨੂੰ ਸਕੀਇੰਗ ਦੇ ਗੁਰ ਸਿਖਾਏ ਜਾਂਦੇ ਹਨ। ਵਾਦੀ ’ਚ ਭਾਰੀ ਬਰਫ਼ਬਾਰੀ ਵਿਚਾਲੇ ਐਤਵਾਰ ਨੂੰ ਜੰਮੂ-ਕਸ਼ਮੀਰ ’ਚ ਸਾਲਾਨਾ ਸਕੀਇੰਗ ਸਿਖਲਾਈ ਸ਼ੁਰੂ ਹੋਈ। ਕਸ਼ਮੀਰ ਦੇ ਸਭ ਤੋਂ ਮਸ਼ਹੂਰ ਸੈਰ ਸਪਾਟਾ ਸਥਾਨ ਗੁਲਮਰਗ ਦੇ ਸਕੀਅ ਖੇਤਰ ’ਚ ਲੜਕੀਆਂ ਦੇ ਪਹਿਲੇ ਬੈਚ ਲਈ ਬਰਫ ਸਕੀਇੰਗ ਦੀ ਸਾਲਾਨਾ ਸਿਖਲਾਈ ਸ਼ੁਰੂ ਕੀਤੀ। ਇਸ ਸਿਖਲਾਈ ਦਾ ਉਦਘਾਟਨ ਜ਼ਿਲ੍ਹਾ ਯੁਵਾ ਸਿਖਲਾਈ ਅਤੇ ਖੇਡ ਅਫ਼ਸਰ ਬਲਬੀਰ ਸਿੰਘ ਸੋਢੀ ਅਤੇ ਸਹਾਇਕ ਡਾਇਰੈਕਟਰ ਸੈਰ ਸਪਾਟਾ ਡਾ. ਜਾਵੇਦ-ਉਲ-ਰਹਿਮਾਨ ਦੀ ਹਾਜ਼ਰੀ ’ਚ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਾਹਸੀ ਖੇਡਾਂ ਦੀ ਸਿਖਲਾਈ ’ਚ ਰੁਚੀ ਲੈਣ ਲਈ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ। ਉਨ੍ਹਾਂ ਨੌਜਵਾਨ ਸਿਖਿਆਰਥੀਆਂ ਨੂੰ ਕੋਰਸ ਦੌਰਾਨ ਲੋੜੀਂਦੇ ਗਿਆਨ ਅਤੇ ਹੁਨਰ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ’ਤੇ ਜ਼ੋਰ ਦਿੱਤਾ।
ਡੀ.ਵਾਈ.ਐੱਸ.ਐੱਸ.ਓ. ਸ਼੍ਰੀਨਗਰ ਨੇ ਹਿੱਸਾ ਲੈਣ ਵਾਲਿਆਂ ਨੂੰ ਵਿਭਾਗ ਦੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਤਹਿਤ ਨੌਜਵਾਨ ਸਰਗਰਮੀਆਂ ’ਚ ਲੱਗੇ ਹੋਏ ਹਨ। ਉਨ੍ਹਾਂ ਨੇ ਵਾਈ. ਐੱਸ. ਐੱਸ. ਵਿਭਾਗ ਦੀਆਂ ਪ੍ਰਾਪਤੀਆਂ ’ਤੇ ਵੀ ਚਾਨਣਾ ਪਾਇਆ ਅਤੇ ਟ੍ਰੇਨਰਾਂ ਨੂੰ ਕੋਰਸ ਦੌਰਾਨ ਪੂਰੀ ਲਗਨ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਆਪਣੇ ਸਾਥੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਮੁੱਚੇ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਹਰ ਸੰਭਵ ਸਹੂਲਤਾਂ ਪ੍ਰਦਾਨ ਕਰਨ। ਉਨ੍ਹਾਂ ਨੇ ਰੁਝੇਵਿਆਂ ਭਰੇ ਸੈਰ-ਸਪਾਟਾ ਸਥਾਨ ’ਤੇ ਕੋਰਸ ਨੂੰ ਸੰਭਵ ਬਣਾਉਣ ਲਈ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਲਈ ਧੰਨਵਾਦ ਕੀਤਾ। 15 ਰੋਜ਼ਾ ਸਿਖਲਾਈ ਕੋਰਸ ’ਚ ਜ਼ਿਲ੍ਹਾ ਸ੍ਰੀਨਗਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ 45 ਵਿਦਿਆਰਥਣਾਂ ਹਿੱਸਾ ਲੈ ਰਹੀਆਂ ਹਨ।
ਅਜਿਹੇ ਕੋਰਸ ਯੁਵਾ ਸੇਵਾ ਅਤੇ ਖੇਡ ਵਿਭਾਗ ਦਾ ਇਕ ਨਿਯਮਿਤ ਮਾਮਲਾ ਹੈ ਅਤੇ ਯੁਵਾ ਸੇਵਾ ਅਤੇ ਖੇਡਾਂ ਦੇ ਡਾਇਰੈਕਟੋਰੇਟ ਜੰਮੂ-ਕਸ਼ਮੀਰ ਦੀ ਨਿਗਰਾਨੀ ਹੇਠ ਚੱਲ ਰਹੇ ਹਨ ਤਾਂ ਕਿ ਡੋਮੇਨ ’ਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਸਕੇ ਅਤੇ ਨੌਜਵਾਨਾਂ ਨੂੰ ਇਸ ਖੇਤਰ ’ਚ ਜਾਣ ਲਈ ਤਿਆਰ ਕੀਤਾ ਜਾ ਸਕੇ। ਜੀਵਨ ’ਚ ਇਕ ਪੇਸ਼ੇਵਰ ਪੱਧਰ ’ਤੇ ਇਹ ਹੁਨਰ ਉਨ੍ਹਾਂ ਨੂੰ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਨ ਤੋਂ ਇਲਾਵਾ । ਓਲੰਪੀਅਨ ਗੁਲ ਮੁਸਤਫਾ ਦੇਵ, ਇੰਚਾਰਜ ਕੋਰਸ ਮੁਜ਼ਾਮਿਲ ਅਹਿਮਦ, ਇੰਚਾਰਜ ਹੱਟਮੈਂਟਸ-ਵਾਈ.ਐੱਸ.ਐੱਸ. ਹਿਲਾਲ ਅਹਿਮਦ ਤੋਂ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਟਰੇਨਰ ਵੀ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਏ।
ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 8 ਗ੍ਰਿਫਤਾਰ
NEXT STORY