ਬਾਰਾਮੂਲਾ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਬਾਰਾਮੂਲਾ ਦੇ ਪਟਨ 'ਚ ਭਾਰਤੀ ਫ਼ੌਜ ਵਲੋਂ ਆਯੋਜਿਤ 'ਸਹੀ ਰਸਤਾ' ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੈਂਕੜੇ ਨੌਜਵਾਨਾਂ ਅਤੇ ਸਥਾਨਕ ਨਾਗਰਿਕਾਂ ਨਾਲ ਗੱਲਬਾਤ ਕੀਤੀ। ਸੰਸਕ੍ਰਿਤਕ ਪ੍ਰੋਗਰਾਮ ਨੌਜਵਾਨਾਂ ਨੂੰ ਬੁਰੀ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਖ਼ੁਦ ਨੂੰ ਨੈਤਿਕ ਕੰਮਾਂ 'ਚ ਸ਼ਾਮਲ ਕਰਨ ਲਈ ਉਤਸ਼ਾਹਤ ਕਰਦਾ ਹੈ। ਇਸ ਸੈਸ਼ਨ 'ਚ ਨੌਜਵਾਨ ਅਤੇ ਸਥਾਨਕ ਲੋਕ ਆਪਣੀਆਂ ਵਿਚਾਰਧਾਰਾਵਾਂ ਬਦਲਣ ਦੇ ਅਨੁਭਵ ਸਾਂਝਾ ਕਰਦੇ ਹਨ। ਇਸ ਮੌਕੇ ਬੋਲਦੇ ਹੋਏ ਸਿਨਹਾ ਨੇ ਕਿਹਾ,''ਭਵਿੱਖ 'ਚ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਨੌਜਵਾਨਾਂ ਅਤੇ ਸਥਾਨਕ ਲੋਕਾਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇਗਾ। ਅਸੀਂ ਇੱਥੇ 5 ਹਜ਼ਾਰ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸਿਖਲਾਈ ਦੇਵਾਂਗੇ।''
ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਲਈ ਫ਼ੌਜ ਅਤੇ ਸੁਰੱਖਿਆ ਫ਼ੋਰਸਾਂ ਦੀ ਵੀ ਸ਼ਲਾਘਾ ਕੀਤੀ, ਨਾਲ ਹੀ ਗੁੰਮਰਾਹ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਵਾਪਸ ਲਿਆਂਦਾ। ਇਹ ਪ੍ਰੋਗਰਾਮ ਭਾਰਤੀ ਫ਼ੌਜ ਵਲੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਦਾ ਮਕਸਦ ਗੁੰਮਰਾਹ ਨੌਜਵਾਨਾਂ ਨੂੰ ਆਮ ਜੀਵਨ 'ਚ ਵਾਪਸ ਲਿਆਉਣਾ ਅਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਦੇ ਮੌਕੇ ਪ੍ਰਦਾਨ ਕਰਨਾ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਦੇ ਮਾਧਿਅਮ ਨਾਲ ਉਨ੍ਹਾਂ ਦੀਆਂ ਗਲਤਫਹਿਮੀਆਂ ਦੂਰ ਕਰਨਾ ਹੈ।
ਪਾਕਿਸਤਾਨ ’ਚ ਗਲਤੀ ਨਾਲ ਡਿੱਗੀ ਮਿਜ਼ਾਈਲ ਮਾਮਲੇ ’ਚ ਹਵਾਈ ਫ਼ੌਜ ਦੀ ਜਾਂਚ ਪੂਰੀ, ਇਕ ਤੋਂ ਵੱਧ ਅਧਿਕਾਰੀ ਦੋਸ਼ੀ
NEXT STORY